ਆਉਣ ਵਾਲੇ ਸਮੇਂ ‘ਚ ਵਿਕਾਸ ਦੇ ਅਧਾਰ ‘ਤੇ ਹੀ ਬਣਨਗੀਆਂ ਸਰਕਾਰਾਂ, ਦੇਸ਼ ਲਈ ਇਕ ਚੰਗਾ ਸੰਕੇਤ- ਵਰੁਣ ਰਾਣਾ

ਦਿੱਲੀ 'ਚ ਆਪ ਦੀ ਜਿੱਤ ਰਾਜਨੀਤਿਕ ਪਾਰਟੀਆਂ ਲਈ ਵੱਡਾ ਸਬਕ

ਅੰਮ੍ਰਿਤਸਰ, 12 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਤੇਜ਼ਤਰਾਰ ਨੋਜ਼ਵਾਨ ਆਗੂ ਅਤੇ ਮੀਡੀਆਂ ਇੰਚਾਰਜ਼ ਵਰੁਣ ਰਾਣਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਜੋ ਵੋਟਾਂ ਹੋਈਆਂ ਸਨ, ਉਸਦੇ ਨਤੀਜਿਆ ਦੇ ਜਿਸ ਤਰ੍ਹਾਂ ਦੇ ਅੰਦਾਜੇ ਲਗਾਏ ਜਾ ਰਹੇ ਸਨ, ਉਸ ਦੇ ਮੁਤਾਬਿਕ ਹੀ ਆਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰਨ ਬੁਹਮਤ ਦੇ ਨਾਲ ਸੱਤਾ ਵਿੱਚ ਆ ਗਈ ਹੈ ਅਤੇ ਇੰਨ੍ਹਾਂ ਨਤੀਜਿਆਂ ਨੇ ਇਕ ਗੱਲ ਬਿਲਕੁਲ ਹੀ ਸਾਫ ਕਰ ਦਿੱਤੀ ਹੈ ਕਿ ਜਨਤਾ ਹੁਣ ਜਾਗ ਚੁੱਕੀ ਹੈ ਅਤੇ ਉਹ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਦੇਖ ਹੀ ਵੋਟਾਂ ਪਾ ਰਹੀ ਹੈ।

ਵਰੁਣ ਰਾਣਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਥੇ ਵੀ ਵੋਟਾਂ ਹੋਣਗੀਆਂ ਉਥੇ ਕੇਵਲ ਤੇ ਕੇਵਲ ਵਿਕਾਸ ਅਤੇ ਵਿਕਾਸਸ਼ੀਲ ਨੀਤੀਆਂ ‘ਤੇ ਜਨਤਾ ਆਪਣੀ ਮੋਹਰ ਲਾਵੇਗੀ ਤੇ ਹੁਣ ਧਰਮ, ਜਾਤ-ਪਾਤ ਅਤੇ ਭੜਕਾਉ ਬਿਆਨਵਾਜੀ ‘ਤੇ ਰਾਜਨੀਤੀ ਨਹੀ ਚਲੇਗੀ। ਉਨ੍ਹਾਂ ਕਿਹਾ ਕਿ ਅੱਜ ਤੋਂ ਕੁੱਝ ਸਮਾਂ ਪਹਿਲਾ ਲੋਕਾਂ ਨੂੰ ਬਿਆਨਾਂ ਦੇ ਅਧਾਰ ਤੇ ਭੜਕਾ ਕੇ ਜਾਤਾਂ ਅਤੇ ਹੋਰਨਾਂ ਗੱਲਾਂ ਵਿੱਚ ਉਲਝਾ ਲਿਆ ਜਾਂਦਾ ਸੀ, ਪਰ ਦਿੱਲੀ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਨੇ ਇੰਨ੍ਹਾਂ ਸਾਰੀਆਂ ਗੱਲਾਂ ਨੂੰ ਬੇਅਸਰ ਕਰਕੇ ਰੱਖ ਦਿੱਤਾ ਹੈ। ਇੰਨ੍ਹਾਂ ਵੋਟਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਅੱਤਵਾਦੀ ਤੱਕ ਦਾ ਨਾਂ ਵੀ ਦੇ ਦਿੱਤਾ ਸੀ। ਇੰਨ੍ਹਾਂ ਦਿੱਲੀ ਦੀਆਂ ਵੋਟਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਭਾਰਤ ਤੇ ਪਾਕਿਸਤਾਨ ਦਾ ਮੈਚ ਤੱਕ ਵੀ ਬਣਾ ਦਿੱਤਾ ਸੀ।ਵਰੁਣ ਰਾਣਾ ਨੇ ਕਿਹਾ ਕਿ ਭਾਜਪਾ ਦੇ ਆਗੂਆਂ ਵੱਲੋਂ ਅਰਵਿੰਦਰ ਕੇਜਰੀਵਾਲ ਵਲੋਂ ਬਣਾਏ ਗਏ ਸਕੂਲਾਂ, ਮੁਹੱਲਾ ਕਲੀਨਿਕਾਂ ਦੇ ਵਿਚ ਜਾ ਕੇ ਗਲਤ ਪ੍ਰਚਾਰ ਦਾ ਢੰਗ ਵੀ ਆਪਣਾਇਆਂ, ਪਰ ਦਿੱਲੀ ਦੀ ਜਨਤਾ ਨੇ ਅਰਵਿੰਦਰ ਕੇਜਰੀਵਾਲ ਵਲੋਂ ਵਿਕਾਸ ਦੇ ਨਾਮ ‘ਤੇ ਮੰਗੇ ਗਏ ਵੋਟਾਂ ਨੂੰ ਮੰਨਦੇ ਹੋਏ ਉਨ੍ਹਾਂ ਦੇ ਵਿਕਾਸ ਤੇ ਮੋਹਰ ਲਗਾ ਦਿੱਤੀ ਹੈ। ਇਸਦਾ ਸਬੂਤ ਦਿੱਲੀ ਦੀ ਜਨਤਾ ਨੇ ਦੇ ਦਿੱਤਾ ਹੈ ਕਿ ਕਿੰਨਾਂ ਕੁਝ ਅਰਵਿੰਦਰ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਬੋਲਿਆਂ ਗਿਆ, ਕਿੰਨੀਆਂ ਗੱਲਾਂ ਕੀਤੀਆਂ ਗਈਆ, ਪਰ ਜਨਤਾ ਨੇ ਅਰਵਿੰਦਰ ਕੇਜਰੀਵਾਲ ਦੀ ਸਰਕਾਰ ਵਲੋਂ ਕਰਵਾਏ ਵਿਕਾਸ ‘ਤੇ ਆਪਣੀ ਸੰਤਸ਼ਟੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਸੱਤਾ ਦੀ ਚਾਬੀ ਉਨ੍ਹਾਂ ਦੇ ਹੱਥ ਫੜਾ ਦਿੱਤੀ ਹੈ ਅਤੇ ਇਹ ਉਮੀਦ ਵੀ ਕੀਤੀ ਹੈ ਕਿ ਉਨ੍ਹਾਂ ਦੀਆਂ ਉਮੀਦਾਂ ‘ਤੇ ਕੇਜਰੀਵਾਲ ਕੰਮ ਕਰਦੇ ਹੋਏ ਦਿੱਲੀ ਨੂੰ ਹੋਰ ਅੱਗੇ ਲੈ ਕੇ ਜਾਣਗੇ।

Comments are closed.