ਇੰਜੀਨੀਅਰ ਡਾ. ਜਸਵੰਤ ਸਿੰਘ ਗਿੱਲ ਨਮਿਤ ਪਾਠ ਦਾ ਭੋਗ 30 ਨੂੰ

ਵੱਖ-ਵੱਖ ਸਖਸ਼ੀਅਤਾਂ ਡਾ. ਗਿੱਲ ਕਰਨਗੀਆਂ ਨੂੰ ਸ਼ਰਧਾਂ ਦੇ ਫੁੱਲ ਭੇਂਟ

ਅੰਮ੍ਰਿਤਸਰ, 29 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸੰਸਾਰ ਪ੍ਰਸਿੱਧ, ਪਰਉਪਕਾਰੀ, ਮਹਾਨ ਨਾਇਕ, ਮਹਾਂਬੀਰ ਯੋਧੇ ਅਤੇ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿਚ ਨਾਮ ਲਿਖਵਾਉਣ ਵਾਲੇ ਸਰਵੋਤਮ ਜੀਵਨ ਰਖਸ਼ਾ ਪਦਕ ਇੰਜੀਨੀਅਰ ਡਾਕਟਰ ਜਸਵੰਤ ਸਿੰਘ ਗਿੱਲ ਜੋ ਬੀਤੀ 26 ਨਵੰਬਰ 2019 ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਗੁਰੂ ਚਰਨਾਂ ‘ਚ ਜਾ ਬਿਰਾਜ਼ੇ ਸਨ। ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਮਿਤੀ 30 ਨਵੰਬਰ 2019 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ, ਰਣਜੀਤ ਐਵੀਨਿਊ, ਨੇੜੇ ਹਰਤੇਜ਼ ਹਸਪਤਾਲ ਅੰਮ੍ਰਿਤਸਰ ਵਿੱਖੇ ਬਾਅਦ ਦੁਪਹਿਰ 12 ਤੋ 2 ਵਜੇ ਹੋਵੇਗੀ। ਇਸ ਮੋਕੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਭਾ ਸੁਸਾਇਟੀਆਂ ਪ੍ਰਧਾਨ, ਬੁੱਧੀਜੀਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਵ: ਡਾ. ਜਸਵੰਤ ਸਿੰਘ ਗਿੱਲ ਨੂੰ ਆਪਣੀ ਸ਼ਰਧਾਂ ਦੇ ਫੁੱਲ ਭੇਂਟ ਕਰਨਗੇ।

ਇੱਥੇ ਜ਼ਿਕਰਯੋਗ ਹੈ ਕਿ ਸਵ. ਡਾ. ਜਸਵੰਤ ਸਿੰਘ ਗਿੱਲ ਇਕ ਉਹ ਮਿਲਾਪੜੇ ਤੇ ਰੱਬ ਨੂੰ ਮੰਨਣ ਵਾਲੀ ਰੂਹ ਸਨ, ਜਿੰਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਤਜ਼ਰਬੇ ਤਹਿਤ ਸੰਸਾਰ ਵਿਚ ਮਾਨਵਤਾ ਦੇ ਭਲੇ ਲਈ ਆਪਣੀ ਮੌਤ ਦੀ ਪ੍ਰਵਾਹ ਕੀਤੇ ਬਗੈਰ ਜੋਖਮ ਭਰੇ ਹਾਦਸੇ ਵਿਚ ਆਪਣੀ ਅਹਿਮ ਭੂਮਿਕਾ ਨਿਭਾਂਅ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕਰਨ ਦੇ ਨਾਲ-ਨਾਲ ਪੂਰੇ ਸੰਸਾਰ ਵਿਚ ਵਰਲਡ ਰਿਕਾਰਡ ਬਣਾ ਕੇ ਸੁਨਿਹਰੀ ਪੰਨਿਆਂ ‘ਤੇ ਇਤਿਹਾਸ ਰਚਿਆ। ਮਿਤੀ 16 ਨਵੰਬਰ 1989 ਨੂੰ ਵੈਸਟ ਬੰਗਾਲ ਵਿੱਖੇ ਮਹਾਂਵੀਰ ਕੋਇਲਰੀ, ਰਾਣੀ ਗੰਜ ਵਿੱਖੇ ਕੋਇਲੇ ਦੀ ਖਾਣ ਵਿਚ ਖੁਦਾਈ ਕਰਨ ਉਪਰੰਤ ਪਾਣੀ ਭਰ ਜਾਣ ਤੇ ਭਿਆਨਕ ਹਾਦਸਾ ਵਾਪਰਿਆ ਸੀ।ਜਿਸ ਵਿਚ ਧਰਤੀ ਤੋਂ ਹੇਠਾਂ 220 ਫੁੱਟ ਤੇ 65 ਮਜ਼ਦੂਰ ਜਿੰਦਾ ਫਸ ਗਏ, ਜਿੰਨ੍ਹਾਂ ਦੀਆਂ ਕੀਮਤੀ ਜ਼ਿੰਦਗੀਆਂ ਮੌਤ ਵੱਲ ਜਾ ਰਹੀਆਂ ਸਨ।  ਇਸ ਦੋਰਾਨ ਇੰਜੀ: ਡਾ. ਜਸਵੰਤ ਸਿੰਘ ਗਿੱਲ ਨੇ ਆਪਣੀ ਸੂਝ-ਬੂਝ, ਤਜ਼ਰਬਾ ਅਤੇ ਬੈਸਟ ਰੈਸਕਿਊ ਕੈਪਟਨ ਹੋਣ ਦਾ ਸੰਕੇਤ ਦਿੰਦੇ ਹੋਏ ਇਕ ਸਟੀਲ ਨੁਮਾ ਕੈਪਸੂਲ ਤਿਆਰ ਕਰਕੇ ਧਰਤੀ ਹੇਠ ਭੇਜਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਆਪ ਜੀ ਨੇ ਮੌਤ ਦੀ ਪ੍ਰਵਾਹ ਕੀਤੇ ਬਗੈਰ ਥੱਲੇ ਚਲੇ ਗਏ ਅਤੇ 72 ਘੰਟਿਆਂ ਦੀ ਜੱਦੋ-ਜਹਿਦ ਤੇ ਅਣਥੱਕ ਮਿਹਨਤ ਤੋਂ ਬਾਅਦ ਸਾਰੇ ਮਜ਼ਦੂਰਾਂ ਨੂੰ ਇਕ-ਇਕ ਕਰਕੇ ਜ਼ਿੰਦਾਂ ਬਾਹਰ ਕੱਢਿਆ ਅਤੇ ਆਪ ਅਖੀਰ ਵਿਚ ਬਾਹਰ ਆਏ।

Comments are closed.