ਐਸ.ਐਮ.ਓ ਲੋਪੋਕੇ ਡਾ. ਸਹਿਗਲ ਨੇ ਰੀਬਨ ਕੱਟ ਕੇ ਕੀਤੀ 33ਵੇਂ ਪੰਦਰਵਾੜੇ ਕੈਂਪ ਦੀ ਸ਼ੁਰੂਆਤ

ਇਸ ਪੰਦਰਵਾੜੇ ਦੋਰਾਨ ਮਰੀਜ਼ਾਂ ਨੂੰ ਦੰਦਾਂ ਦੇ ਬੀੜ ਮੁਫਤ ਲਗਾਏ ਜਾਣਗੇ- ਡਾ. ਪਰਮਿੰਦਰ ਸਿੰਘ

ਅੰਮ੍ਰਿਤਸਰ, 2 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਪੰਜਾਬ ਸਰਕਾਰ ਦੀਆਂ ਹਿਦਾਇਤਾਂ ‘ਤੇ ਅੱਜ ਸੀ.ਐਚ.ਸੀ ਲੋਪੋਕੇ ਵਿੱਖੇ ਦੰਦਾਂ ਦਾ 33ਵਾਂ ਪੰਦਰਵਾੜੇ ਕੈਂਪ ਦੀ ਸ਼ੁਰੂਆਤ ਐਸ.ਐਮ.ਓ ਲੋਪੋਕੇ ਡਾ. ਬ੍ਰਿਜ਼ ਭੂਸ਼ਨ ਸਹਿਗਲ ਜੀ ਨੇ ਰੀਬਨ ਕੱਟ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੋਕੇ ਐਸ.ਐਮ.ਓ ਡਾ. ਸਹਿਗਲ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਦੰਦਾਂ ਦੀ ਸਾਂਭ ਸੰਭਾਲ ਕਰਨਾ ਅਤਿ ਜਰੂਰੀ ਹੈ ਅਤੇ ਦੰਦਾਂ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਣ ਲਈ ਸਾਨੂੰ ਸਮੇਂ-ਸਮੇਂ ਸਿਰ ਇਸ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੇ ਇਸ ਪੰਦਰਵਾੜੇ ਕੈਂਪ ‘ਚ ਆਪਣੇ ਦੰਦਾਂ ਦੀ ਜਾਂਚ ਜਰੂਰ ਕਰਵਾਉਣ। ਇਸ ਮੋਕੇ ਡੈਂਟਲ ਸਰਜਨ ਡਾ. ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਚੁਣੇ ਹੋਏ ਮਰੀਜ਼ਾਂ ਨੂੰ ਦੰਦਾਂ ਦੇ ਬੀੜ ਮੁਫਤ ਲਗਾਏ ਜਾਣਗੇ ਅਤੇ ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਵੀ ਮੁਫਤ ਕੀਤਾ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਦੂਰ-ਦੁਰਾੜੇ ਪਿੰਡਾਂ, ਡੇਰਿਆਂ, ਝੁਗੀ-ਝੋਪੜੀਆਂ, ਸਕੂਲਾਂ ਦੇ ਬੱਚਿਆਂ ਅਤੇ ਹੋਰ ਗਰੀਬ ਲੋਕਾਂ ਦੇ ਦੰਦਾਂ ਦਾ ਮੁਫਤ ਚੈਂਕਅਪ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਹਸਪਤਾਲ ‘ਚ ਲਿਆ ਕੇ ਮੁਫਤ ਇਲਾਜ਼ ਵੀ ਕੀਤਾ ਜਾਵੇਗਾ। ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਦੰਦਾਂ ਦਾ ਮੁਫਤ ਕੈਂਪ 1 ਫਰਵਰੀ ਤੋਂ 15 ਫਰਵਰੀ ਤੱਕ ਚੱਲੇਗਾ। ਇਸ ਮੋਕੇ ਤੇ ਡਾ. ਜਸਕਰਨ ਸਿੰਘ, ਬਲਾਕ ਐਜ਼ੂਕੇਟਰ ਰੁਪਿੰਦਰ ਸਿੰਘ ਗੋਲਡੀ ਮਾਹਲ, ਗੁਰਜੀਤ ਸਿੰਘ ਖਿਆਲਾ ਆਦਿ ਹਾਜ਼ਰ ਸਨ।

Comments are closed.