ਕੰਪਿਊਟਰ ਦੀ ਦੁਨੀਆਂ ‘ਚ ਘਰੇਲੂ ਔਰਤਾਂ ਅਤੇ ਬੱਚਿਆਂ ਨੂੰ ਦਵਾਂਗੇ ਖਾਸ ਮੌਕੇ- ਰਾਣਾ, ਪ੍ਰਭਜੀਤ

ਅੰਮ੍ਰਿਤਸਰ, 16 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਰੋਜ਼ਾਨਾ ‘ਸੱਚ ਦੀ ਪਟਾਰੀ’ ਅਖਬਾਰ ਦੇ ਜ਼ਿਲ੍ਹਾ ਇੰਚਾਰਜ਼ ਅਤੇ ਜਰਨਲਿਸਟ ਐਸੋਸੀਏਸ਼ਨ ਅੰਮ੍ਰਿਤਸਰ ਯੂਨਿਟ ਦੇ ਪ੍ਰਧਾਨ ਹਰਪਾਲ ਭੰਗੂ ਨੇ ਬੁਲੰਦ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਅਤੇ ਸੀ.ਈ. ਓ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਖੂਬ ਪ੍ਰਸੰਸਾ ਕੀਤੀ। ਉੱਘੇ ਸਮਾਜ ਸੇਵਕ ਰਾਜਵੰਤ ਸਿੰਘ ਰਾਣਾ (ਡਾਇਰੈਕਟਰ) ਨੇ ਲਾਲਟੈਨ ਤੋਂ ਲਿਆ ਹੋਇਆ ਹੈ ਜੋ ਇਕ ਪ੍ਰਕਾਰ ਦਾ ਪੁਰਾਣੇ ਦੀਵੇ ਦਾ ਨਾਮ ਹੈ।

ਰਾਣਾ ਨੇ ਭੰਗੂ ਜੀ ਨੂੰ ਦੱਸਿਆ ਕਿ ਲੈਂਪਰ ਦੀ ਪਹਿਲੀ ਸ਼ਾਖਾ ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਇੰਡੀਆ ਗੇਟ ਦੇ ਬਿਲਕੁਲ ਸਾਹਮਣੇ ਖੋਲੀ ਗਈ ਹੈ। ਜਿਵੇਂ ਕਿਸੇ ਹਨੇਰੇ ਵਿੱਚ ਦੀਵੇ ਨਾਲ ਰੋਸ਼ਨੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਲੈਂਪਰ ਵੀ ਕਿਸੇ ਨੂੰ ਸਿੱਖਿਅਤ ਕਰਕੇ ਉਸਦੀ ਜ਼ਿੰਦਗੀ ਨੂੰ ਰੋਸ਼ਨ ਕਰਨ ਦਾ ਕੰਮ ਕਰੇਗਾ। ਅਸੀਂ ਮਾਤ ਭਾਸ਼ਾ ਵਿਚ ਕੰਪਿਊਟਰ ਸਿੱਖਿਆ ਪ੍ਰਦਾਨ ਕਰਾਂਗੇ। ਇਹ ਇਕ ਬਹੁਤ ਸਰਲ ਵਿਧੀ ਹੋਵੇਗੀ। ਜਿਸ ਨਾਲ ਘੱਟ ਪੜ੍ਹੇ ਲਿਖੇ ਮਨੁੱਖ ਨੂੰ ਵੀ ਕੰਪਿਊਟਰ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।ਬੁਲੰਦ ਕੰਪਿਊਟਰ ਲੈਂਪਰ ਦੇ ਸੀ.ਈ. ਓ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਲਾਸ ਰੂਮ ਨੂੰ ਲਾਈਟ ਰੂਮ (ਪ੍ਰਕਾਸ਼ ਰੂਮ) ਨਾਮ ਦਿੱਤਾ ਗਿਆ ਹੈ। ਸਟੂਡੈਂਟ ਪ੍ਰੋਜੈਕਟਰ ਦੀ ਰੋਸ਼ਨੀ ਨਾਲ ਦੀਵਾਰ ਤੇ ਚੱਲ ਰਹੀਆਂ ਵੀਡੀਓ ਦੇ ਜਰੀਏ ਸੌਖੇ ਰੂਪ ਵਿੱਚ ਸਮਝ ਸਕਿਆ ਕਰਨਗੇ। ਇਸ ਦੇ ਨਾਲ ਹੀ ਰਾਜਵੰਤ ਰਾਣਾ ਨੇ ਦੱਸਿਆ ਕਿ ਅਸੀਂ ਆਪਣੇ ਲੈਂਪਰ ਵਿੱਚ ਪੜ੍ਹ ਰਹੇ ਹਰ ਫੁੱਲ ਦਾ ਕੰਪਿਊਟਰ ਸਿੱਖਣ ਦੇ ਨਾਲ-ਨਾਲ ਸਰਬਪੱਖੀ ਵਿਕਾਸ ਕਰਨ ਵਿੱਚ ਵਚਨਬੱਧ ਹਾਂ। ਘਰੇਲੂ ਅਤੇ ਕੰਮਕਾਜੀ ਮਹਿਲਾਵਾਂ ਲਈ ਵੱਖਰੀਆਂ-ਵੱਖਰੀਆਂ ਕਲਾਸਾਂ ਦਾ ਪ੍ਰਬੰਧ ਹੋਵੇਗਾ ਅਤੇ ਲੋੜਵੰਦਾਂ ਲਈ ਫ੍ਰੀ ਦਾਖਲਾ ਹੋਵੇਗਾ। ਕੰਪਿਊਟਰ ਨਾਲ ਜੁੜੇ ਹਰ ਕੋਰਸ ਬਹੁਤ ਘੱਟ ਫੀਸ ਵਿੱਚ ਕਰਵਾਏ ਜਾਣਗੇ।

Comments are closed.