ਗੁਰਫਤਿਹ ਵੈਲਫੇਅਰ ਸੁਸਾਇਟੀ ਨੇ ਮਨਾਇਆ ‘ਪ੍ਰੈਸ ਦਿਵਸ’

ਪੱਤਰਕਾਰਤਾ ਦੇ ਖੇਤਰ ਨਾਲ ਜੁੜੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ, ਪੱਤਰਕਾਰ ਸਮਾਜ ਦਾ ਸ਼ੀਸਾ ਹੋਇਆ ਕਰਦੇ ਹਨ- ਡਾ. ਗੁਰਪ੍ਰੀਤ ਕੋਰ

ਅੰਮ੍ਰਿਤਸਰ, 17 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਗੁਰਫਤਿਹ ਵੈਲਫੇਅਰ ਸੁਸਾਇਟੀ ਵੱਲੋਂ ਪ੍ਰੀਤ ਮਲਟੀਸਪੈਸ਼ਲਿਟੀ ਅਤੇ ਪੀ.ਟੀ.ਵੀ ਵੈਬ ਚੈਨਲ ਦੇ ਸਹਿਯੋਗ ਨਾਲ ਸਥਾਨਕ ਇੰਡੀਆ ਗੇਟ ਛੇਹਰਟਾ ਵਿੱਖੇ ‘ਪ੍ਰੈਸ ਦਿਵਸ’ ਮਨਾਇਆ ਗਿਆ।  ਇਸ ਮੋਕੇ ਗੁਰਫਤਿਹ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਡਾ. ਗੁਰਪ੍ਰੀਤ ਕੋਰ ਅਤੇ ਸਮੂਹ ਮੈਂਬਰਾਂ ਵੱਲੋਂ ਅੰਮ੍ਰਿਤਸਰ ਤੇ ਛੇਹਰਟਾ ਖੇਤਰ ਨਾਲ ਸਬੰਧਤ ਸਮੂਹ ਪੱਤਰਕਾਰ ਭਾਈਚਾਰੇ, ਜਿੰਨ੍ਹਾਂ ਵਿਚ ਅਰੁਣ ਸ਼ਰਮਾ, ਕੰਵਲਜੀਤ ਸਿੰਘ ਵਾਲੀਆ, ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ, ਨੀਤਿਨ ਕਾਲੀਆ, ਹਰਪਾਲ ਸਿੰਘ ਭੰਗੂ, ਜਤਿੰਦਰ ਸਿੰਘ ਮਾਨ, ਅਵਤਾਰ ਸਿੰਘ ਘਰਿੰਡਾ, ਗੁਰਦੇਵ ਸਿੰਘ ਖਾਸਾ ਆਦਿ ਨੂੰ ਸਮਾਜ ‘ਚ ਨਿਭਾਈਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸਰਪ੍ਰਰਸਤ ਡਾ. ਗੁਰਪ੍ਰੀਤ ਕੋਰ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕਤੰਤਰ ਦੇ ਚੋਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆ ਦਾ ਸਮਾਜ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਇੰਨ੍ਹਾਂ ਨੇ ਸਮਾਜ ‘ਚ ਫੈਲੀਆਂ ਬੁਰਾਈਆਂ ਤੇ ਚੰਗਿਆਈਆਂ ਨੂੰ ਸਰਕਾਰਾਂ ਤੱਕ ਪੁੱਜਦਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਸਮਾਜ ਦਾ ਸ਼ੀਸਾ ਹੁੰਦੇ ਹਨ ਅਤੇ ਉਹ ਆਪਣੀ ਕਲਮ ਰਾਹੀ ਸਮਾਜ ਨੂੰ ਇਕ ਚੰਗੀ ਸੇਧ ਪ੍ਰਦਾਨ ਕਰਦੇ ਹਨ।ਇਸ ਮੋਕੇ ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਅੱਜ ‘ਪ੍ਰੈਸ ਦਿਵਸ’ ਹੋਣ ਦੇ ਨਾਲ-ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ। ਜਿਸ ਕਾਰਨ ਅੱਜ ਅਸੀ ਜਿੱਥੇ ਸਮਾਜ ‘ਚ ਚੰਗੀ ਕਾਰਜ਼ਸ਼ੈਲੀ ਨਿਭਾਂਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰ ਰਹੇ ਹਾਂ, ਉੱਥੇ ਹੀ ਅਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਪ੍ਰਣ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ਤੇ ਪੰਜਾਬੀ ਜ਼ੁਬਾਨ ਦਾ ਪਹਿਲਾ ਪੱਤਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਹੀ ਸੀ, ਜਿਹੜਾ ਕਿ ਅੰਗਰੇਜ਼ ਹਕੂਮਤ ਨਾਲ ਅਜ਼ਾਦੀ ਦੀ ਲੜਾਈ ਲੜਦਾ ਹੋਇਆ ਸ਼ਹੀਦ ਹੋ ਗਿਆ ਅਤੇ ਉਨ੍ਹਾਂ ਨੇ ਦੇਸ਼ ਨੂੰ ਗੁਲਾਮੀ ਦੀਆ ਜ਼ੰਜੀਰਾਂ ਤੋ ਅਜ਼ਾਦ ਕਰਾਉਣ ਲਈ ਬਹੁਤ ਘਾਲਣਾ ਘਲੀ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਸਾਈ ਸਰਕਾਰ ਸਰਵਧਰਮ ਮੰਡਲ ਦੇ ਸਪਰੀਮੋ ਸਾਈ ਨਵਾਬ ਸ਼ਾਹ ਜੀ, ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਛੇਹਰਟਾ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ, ਸੋਫਟ ਐਕਸ਼ਨ ਟੀਮ ਦੇ ਡਾਇਰੈਕਟਰ ਰਾਜਵੰਤ ਸਿੰਘ ਰਾਣਾ ਅਤੇ ਮਾਨਵ ਅਧਿਕਾਰ ਸਘੰਰਸ਼ ਕਮੇਟੀ ਦੇ ਡਾ. ਹਰੀਸ਼ ਸ਼ਰਮਾ ਹੀਰਾ ਨੇ ਕਿਹਾ ਕਿਗੁਰਫਤਿਹ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਜਿੱਥੇ ਬਹੁਤ ਹੀ ਸ਼ਲਾਘਾਯੋਗ ਹੈ, ਉੱਥੇ ਇਹ ਸੁਸਾਇਟੀ ਸਮਾਜ ਭਲਾਈ ਕੰਮਾਂ ‘ਚ ਆਪਣਾ ਯੋਗਦਾਨ ਪਾ ਕੇ ਇਕ ਵੱਖਰਾ ਮੁਕਾਮ ਹਾਸਲ ਕਰ ਰਹੀ ਹੈ। ਇਸ ਮੋਕੇ ਅਕਾਲੀ ਦਲ ਦੇ ਆਗੂ ਤਰਸੇਮ ਸਿੰਘ ਚੰਗਿਆੜਾ, ਰੋਹਿਤ ਪਾਸੀ, ਬਲਜਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਸੁਖਦੇਵ ਸਿੰਘ ਖਾਲਸਾ, ਸਾਜਨਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।

Comments are closed.