ਚੰਗੀਆਂ ਸੇਵਾਵਾਂ ਬਦਲੇ ਲਖਵਿੰਦਰ ਸਿੰਘ ਪੂਹਲਾ ਬਣੇ ਏ.ਐਸ.ਆਈ

ਸੋਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਂਈ ਜਾਵੇਗੀ- ਏ.ਐਸ.ਆਈ

ਅੰਮ੍ਰਿਤਸਰ, 4 ਮਾਰਚ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਮਹਿਕਮਾ ਪੰਜਾਬ ਪੁਲਿਸ ‘ਚ ਨਿਭਾਈਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਬਦਲੇ ਹੌਲਦਾਰ ਲਖਵਿੰਦਰ ਸਿੰਘ ਪੂਹਲਾ ਨੂੰ ਪਦਉਨਤ ਕਰਦੇ ਹੋਏ ਏ.ਐਸ.ਆਈ ਨਿਯੂਕਤ ਕੀਤਾ ਗਿਆ ਹੈ। ਇਸ ਮੋਕੇ ਨਵਨਿਯੂਕਤ ਏ.ਐਸ.ਆਈ ਲਖਵਿੰਦਰ ਸਿੰਘ ਪੂਹਲਾ ਨੇ ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਸ੍ਰੀ ਧੁਰਵ ਦਹੀਆ ਅਤੇ ਡੀ.ਐਸ.ਪੀ ਸ. ਇਕਬਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ, ਉੱਥੇ ਉੁਹ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਨੱਥ ਪਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ।

ਉਨ੍ਹਾਂ ਕਿਹਾ ਕਿ ਐਸ.ਐਸ.ਪੀ ਸ੍ਰੀ ਧੁਰਵ ਦਹੀਆ ਅਤੇ ਡੀ.ਐਸ.ਪੀ ਸ. ਇਕਬਾਲ ਸਿੰਘ ਜੀ ਦੀਆਂ ਸਖਤ ਹਦਾਇਤਾਂ ‘ਤੇ ਨਸ਼ੇ ਵੇਚਣ ਵਾਲੇ ਅਨਸਰਾਂ ਨੂੰ ਕਿਸੇ ਕੀਮਤ ‘ਤੇ ਬਖਸਿਆ ਨਹੀ ਜਾਵੇਗਾ ਅਤੇ ਉਨ੍ਹਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਭੇਜਣ ਤੋਂ ਰਤਾ ਭਰ ਵੀ ਸੰਕੋਚ ਨਹੀ ਕੀਤਾ ਜਾਵੇਗਾ।ਏ.ਐਸ.ਆਈ ਲਖਵਿੰਦਰ ਸਿੰਘ ਪੂਹਲਾ ਦੀ ਫਾਂਇਲ ਤਸਵੀਰ।

ਉਨ੍ਹਾਂ ਅਖੀਰ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਨੂੰ ਸੱਚੀ ਇਤਲਾਹ ਦੇਣ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜ਼ਣਾ ਕੀਤੀ ਜਾ ਸਕੇ।

Comments are closed.