ਜਰਨੈਲ ਸ਼ਾਮ ਸਿੰਘ ਅਟਾਰੀ ਜੀ ਦੀ ਯਾਦ ‘ਚ ਕਰਵਾਇਆ ਕੁਸ਼ਤੀ ਦੰਗਲ ਯਾਦਗਾਰੀ ਹੋ ਨਿਬੜਿਆ

ਪਹਿਲਵਾਨਾਂ ਅਤੇ ਲੜਕੀਆਂ ਦੀਆਂ ਕੁਸ਼ਤੀਆਂ ਤੋਂ ਇਲਾਵਾ ਬਜ਼ੁਰਗਾਂ ਦੀ ਕੁੱਕੜ ਦੋੜ ਵੀ ਕਰਵਾਈ ਗਈ ਸਾਨੂੰ ਜਰਨੈਲ ਸ਼ਾਮ ਸਿੰਘ ਅਟਾਰੀ ਜੀ ਦੇ ਦਰਸਾਏ ਮਾਰਗ 'ਤੇ ਚੱੱਲਣਾ ਚਾਹੀਦਾ ਹੈ- ਸੰਧੂ ਰਣੀਕੇ

ਅੰਮ੍ਰਿਤਸਰ, 12 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਮਹਾਂਰਾਜਾ ਰਣਜੀਤ ਸਿੰਘ ਜੀ ਦੀ ਫੋਜ਼ ਦੇ ਮਹਾਨ ਜਰਨੈਲ ਸ. ਸ਼ਾਮ ਸਿੰਘ ਅਟਾਰੀ ਜੀ ਦੇ 174ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹਲਕਾ ਅਟਾਰੀ ਸਮਾਧਾਂ ਵਿੱਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਕੁਸ਼ਤੀ ਦੰਗਲ ਮਾਂਝੇ ਦੇ ਉੱਘੇ ਸਮਾਜ ਸੇਵਕ ਸ. ਪੂਰਨ ਸਿੰਘ ਸੰਧੂ ਰਣੀਕੇ ਅਤੇ ਪਹਿਲਵਾਨ ਸ. ਕੁਲਦੀਪ ਸਿੰਘ ਕਾਹਨਗੜ੍ਹ ਦੀ ਯੋਗ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੋਕੇ ਤੇ ਪਹਿਲਵਾਨਾਂ ਅਤੇ ਲੜਕੀਆ ਦੀਆਂ ਕੁਸ਼ਤੀਆਂ ਕਰਵਾਉਣ ਦੇ ਨਾਲ-ਨਾਲ ਬਜ਼ੁਰਗਾਂ ਦੀਆਂ ਕੁੱਕੜ ਦੋੜਾਂ ਵੀ ਕਰਵਾਈਆਂ ਗਈਆ ਅਤੇ ਇਸ ਦੇ ਨਾਲ ਹੀ ਮੇਜ਼ਰ ਹਿੰਦੋਸਤਾਨੀ ਵੱਲੋਂ ਦਰਸ਼ਕਾਂ ਦਾ ਮੰਨੋਰੰਜਨ ਕਰਨ ਲਈ ਬੁੱਲਟ ਮੋਟਰ ਸਾਇਕਲ ਉਪਰ ਸਟੰਟ ਵੀ ਦਿਖਾਏ ਗਏ।

ਇਸ ਮੋਕੇ ਤੇ ਸ. ਪੂਰਨ ਸਿੰਘ ਸੰਧੂ ਰਣੀਕੇ ਵਲੋਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਧੂ ਰਣੀਕੇ ਨੇ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਇੰਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਤੇ ਉਨ੍ਹਾਂ ਦੀ ਸ਼ਹਾਦਤ ਸਾਡੇ ਦਿਲਾਂ ‘ਚ ਹਮੇਸ਼ਾ ਲਈ ਚਾਨਣ ਮੁਨਾਰਾ ਵਜੋਂ ਕਾਇਮ ਰਹੇਗੀ। ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਸ਼ਹੀਦ ਇਕ ਪਰਿਵਾਰ ਨਾਲ ਸਬੰਧਤ ਨਹੀ ਹੁੰਦੇ, ਸਗੋਂ ਉਹ ਸਮੁੱਚੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਮਹਾਨ ਜਰਨੈਲ ਸ. ਸ਼ਾਮ ਸਿੰਘ ਅਟਾਰੀ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।ਇਸ ਮੋਕੇ ਤੇ ਸਰਿੰਦਰ ਕੋਛੜ ਨੇ ਲਾਜਵਾਬ ਕਮੈਟਰੀ ਕਰਕੇ ਦਰਸ਼ਕਾ ਦਾ ਮਨ ਮੋਹਿਆ। ਇਸ ਮੋਕੇ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਕੁਸ਼ਤੀ ਦੰਗਲ ‘ਚ ਪਹੁੰਚੀਆ ਵੱਖ-ਵੱਖ ਸਖਸੀਅਤਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੋਕੇ ਸ. ਮੱਖਣ ਸਿੰਘ ਗਿੱਲ ਮਾਲੂਵਾਲ, ਕਰਨਲ ਹਰਿੰਦਰ ਸਿੰਘ ਅਟਾਰੀ, ਪ੍ਰਗਟ ਸਿੰਘ ਚੱਕ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਕਰਨਲ ਹਰਜਿੰਦਰ ਸਿੰਘ ਅਟਾਰੀ, ਸ੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਲੱਖਾ ਭਲਵਾਨ ਭੂਸੇ, ਚੀਫ ਐਗਰੀਕਲਚਰ ਸ਼ਰਮਾ ਜੀ, ਜਗਤਾਰ ਸਿੰਘ ਜੱਗਾ ਚੰਡੀਗੜ੍ਹ, ਆੜ੍ਹਤੀ ਸੁਭਾਸ਼ ਬਾਊ ਅਟਾਰੀ, ਦਿਲਬਾਗ ਸਿੰਘ ਛੱਕਰੀ, ਮੱਖਣ ਸਿੰਘ ਛੱਕਰੀ, ਬਾਬਾ ਜਸਵਿੰਦਰ ਸਿੰਘ ਜੋਲੀ, ਬਲਜਿੰਦਰ ਸਿੰਘ ਗੋਗਾ ਅਟਾਰੀ,

ਲਵਪ੍ਰੀਤ ਸਿੰਘ  ਸੰਧੂ ਰਣੀਕੇ, ਸ਼ੇਰਬੀਰ ਸਿੰਘ ਸੰਧੂ ਰਣੀਕੇ, ਹਰਪ੍ਰੀਤ ਸਿੰਘ ਰਣੀਕੇ, ਗੱਬਰ ਸਿੰਘ ਰਣੀਕੇ, ਜਸਵੰਤ ਸਿੰਘ ਕਾਹਲੋਂ ਅਟਾਰੀ, ਗੁਰਜੀਤ ਸਿੰਘ ਕਾਹਲੋਂ ਅਟਾਰੀ, ਸਰਪੰਚ ਮਨਜੀਤ ਸਿੰਘ ਅਟਾਰੀ, ਹੈਪੀ ਬੋਪਾਰਾਏ, ਪਹਿਲਵਾਨ ਪਦਾਰਥ ਕੋਹਾਲੀ, ਅਜੀਤ ਸਿੰਘ (ਅਜੀਤ ਗੰਨ ਹਾਊਸ ਵਾਲੇ), ਸੇਠ ਅਟਾਰੀ, ਅਮਰਜੀਤ ਸਿੰਘ ਅਟਾਰੀ, ਕੁਲਵਿੰਦਰ ਸਿੰਘ ਅਸਟਰੈਲੀਆ, ਦਲਬੀਰ ਸਿੰਘ ਤੁੰਗ ਯੂ.ਐਸ.ਏ, ਛਿੰਦਾ ਚੀਮਾ ਕੈਨੇਡਾ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।

Comments are closed.