ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਪੰਜਾਬ ‘ਚ ਚਾਚੇ-ਭਤੀਜੇ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ- ਸੀਮਾ ਸੋਢੀ

ਕੇਜਰੀਵਾਲ ਨੇ ਲੋਕਾਂ ਦੇ ਦਿਲ ਵੀ ਜਿੱਤੇ 'ਤੇ ਦਿੱਲੀ ਵੀ ਜਿੱਤੀ

ਅੰਮ੍ਰਿਤਸਰ, 12 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਦਿੱਲੀ ਵਿਧਾਨ ਸਭਾ ਚੋਣਾਂ ‘ਚ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੀ ਸੀਨੀਅਰ ਆਗੂ ਮੈਡਮ ਸੀਮਾ ਸੋਢੀ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਫਤਿਹ  ਕਰਨ ਦੀ ਖੁਸ਼ੀ ਵਿੱਚ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਲੱਡੂ ਵੰਡ ਕੇ ਲੋਕਾਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਨ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਕੀਤਾ।

ਮੈਡਮ ਸੀਮਾ ਸੋਢੀ ਨੇ ਕਿਹਾ ਕਿ ਭਾਜਪਾ ਨੇ ਇੰਨ੍ਹਾਂ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਲਈ ਸਾਰੀ ਸਰਕਾਰੀ ਮਸ਼ਨੀਰੀ ਲਗਾ ਦਿੱਤੀ ਸੀ ਅਤੇ ੫ ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਾਬਕਾ ਮੁੱਖ ਮੰਤਰੀਆਂ, ਦੇਸ਼ ਦੇ ਸੈਂਕੜੇ ਮੈਂਬਰਾਂ ਪਾਰਲੀਮੈਂਟਾਂ ਅਤੇ ਵਿਧਾਇਕਾਂ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਚੋਣ ਪ੍ਰਚਾਰ ‘ਚ ਲਗਾਇਆ, ਪਰ ਦਿੱਲੀ ਦੀ ਜਨਤਾ ਬਹੁਤ ਸਮਝਦਾਰ ਸੀ ਅਤੇ ਉਸ ਨੇ ਸਹੀ ਗਲਤ ਦਾ ਫਰਕ ਜਾਣ ਕੇ ਵੋਟ ਦਿੱਤੇ।ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਨਤਾ ਭਾਜਪਾ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਉਨ੍ਹਾਂ ਕੇਜਰੀਵਾਲ ਦੇ ਹੱਕ ‘ਚ ਭੁਗਤ ਕਿ ਭਾਜਪਾ ਦੇ ਸੁਪਨਿਆ ਤੇ ਪਾਣੀ ਫੇਰਿਆ ਹੈ। ਮੈਡਮ ਸੀਮਾ ਸੋਢੀ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਦੇ ਦਿਲ ਵੀ ਜਿੱਤੇ ‘ਤੇ ਦਿੱਲੀ ਵੀ ਜਿੱਤ ਕੇ ਪੰਜਾਬ ‘ਚ ਚਾਚੇ ਭਤੀਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਕੇ ਦਿੱਤੀ ਹੈ।

Comments are closed.