ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਵੱਲੋਂ ਪ੍ਰਾਇਮਰੀ ਸਕੂਲ ਦਾ ਉਦਘਾਟਨ

ਅੰਮ੍ਰਿਤਸਰ, 1 ਫਰਵਰੀ (ਜਤਿੰਦਰ ਸਿੰਘ ਬੇਦੀ, ਹਰਪਾਲ ਭੰਗੂ)- ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅੰਤਰਯਾਮੀ ਕਲੋਨੀ ਵਿਖੇ ਪ੍ਰਾਇਮਰੀ ਸਕੂਲ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾ ਵੱਲੋਂ ਸ਼ਬਦ ਗਾਇਨ ਕਰਕੇ ਕੀਰਤਨ ਕੀਤਾ ਗਿਆ। ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਕਾਉਂਸਿਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਸੀ.ਆਈ.ਐਸ.ਸੀ.ਈ) ਕੋਲੋ ਮਨਜੂਰੀ ਲੈ ਕੇ ਵਧਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਾਰਟ ਕਲਾਸਾਂ ਰਾਹੀ ਸਿੱਖਿਆ ਦਿੱਤੀ ਜਾਵੇਗੀ। ਬੱਚਿਆਂ ਦੇ ਸਰੀਰਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਣ ਪੀਣ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਸਕੂਲ ਵਿੱਚ ਬ੍ਰੇਕ ਫਾਸਟ ਅਤੇ ਦੁਪਹਿਰ ਦਾ ਖਾਣਾ ਦੇਣ ਤੋਂ ਇਲਾਵਾ ਬੱਚਿਆਂ ਨੂੰ ਹੋਮਵਰਕ ਅਤੇ ਸਕੂਲ ਬੈਗ ਘਰ ਲੈ ਜਾਣ ਵਾਸਤੇ ਨਹੀ ਦਿੱਤੇ ਜਾਣਗੇ। ਬੱਚਿਆਂ ਨੂੰ ਡੇ ਬੋਰਡਿੰਗ ਸਕੂਲਾਂ ਵਾਲੀ ਹਰੇਕ ਸਹੂਲਤ ਦਿੱਤੀ ਜਾਵੇਗੀ।ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਤਰਨਤਾਰਨ ਰੋਡ ਦੇ ਆਸ-ਪਾਸ ਦੇ ਇਲਾਕਿਆ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਲਾ ਹੋਰ ਕੋਈ ਵੀ ਸਕੂਲ ਨਹੀ ਹੈ। ਇਸ ਮੌਕੇ ‘ਤੇ ਪ੍ਰਿੰਸੀਪਲ ਕੁਲਵਿੰਦਰ ਕੌਰ, ਲਖਵਿੰਦਰ ਸਿੰਘ, ਰਾਜਵਿੰਦਰ ਕੌਰ, ਤਾਨੀਆ ਭਾਟੀਆ, ਪ੍ਰਨੀਤ ਕੌਰ, ਦਲਜੀਤ ਕੌਰ, ਕੰਵਲਪ੍ਰੀਤ ਕੌਰ, ਰਵਿੰਦਰ ਕੌਰ, ਗੁਰਮੇਜ ਸਿੰਘ ਰਾਜੂ ਅਤੇ ਸਰਬਜੀਤ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।

Comments are closed.