ਪਲਾਟ ਤੇ ਕਬਜ਼ਾ ਕਰਨ ਨੂੰ ਲੈਕੇ ਹਥਿਆਰਬੰਦ ਹਮਲਾਵਰਾਂ ਵੱਲੋਂ ਪੀ.ਪੀ.ਸੀ.ਸੀ ਦੇ ਜਨਰਲ ਸਕੱਤਰ ਤੇ ਕੀਤਾ ਹਮਲਾ

ਅੰਮ੍ਰਿਤਸਰ, 16 ਫਰਵਰੀ (ਹਰਪਾਲ ਸਿੰਘ )- ਰਜਿੰਦਰ ਨਗਰ ਵਿਖੇ ਪਲਾਟ ਦੇ ਕਬਜ਼ਾ ਕਰਨ ਨੂੰ ਲੈਕੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ  ਸਕੱਰਤ ਤੇ ਹਮਲਾ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਗੁਰਮੇਜ ਸਿੰਘ ਵਾਸੀ ਰਜਿੰਦਰ ਨਗਰ ਨੇ ਦੱਸਿਆ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ। ਉਨ੍ਹਾਂ ਨੇ 2013 ਵਿੱਚ ਰਜਿੰਦਰ ਨਗਰ ਵਿਖੇ ਇਕ ਔਰਤ ਕੋਲੋ ਇਕ ਪਲਾਟ ਖ੍ਰੀਦੀਆ ਸੀ, ਜਿਸਦਾ ਮੈਨੂੰ ਕਬਜ਼ਾ ਵੀ ਦੇ ਦਿੱਤਾ ਗਿਆ ਸੀ। ਮੇਰੇ ਵੱਲੋਂ ਵਾਰ ਵਾਰ ਕਹਿਣ ਤੇ ਵੀ ਉਕਤ ਔਰਤ ਵੱਲੋਂ ਮੇਰੇ ਨਾਮ ਤੇ ਪਲਾਟ ਦੀ ਰਜਿਸ਼ਟਰੀ ਨਹੀ ਕਰਵਾ ਕੇ ਦਿੱਤੀ ਜਾ ਰਹੀ ਸੀ। ਜਿਸ ਨੂੰ ਲੈਕੇ ਮਾਮਲਾ ਮਾਨਯੌਗ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਰ ਇਸ ਦੇ ਬਾਵਜੂਦ 15 ਫਰਵਰੀ ਦੀ ਦੁਪਹਿਰ ਨੂੰ ਕੁਝ ਵਿਅਕਤੀਆ ਵੱਲੋਂ 100 ਤੋਂ ਉਪਰ ਹਥਿਆਰਾ ਨਾਲ ਲੈਸ ਵਿਅਤਕੀਆ ਦੀ ਸਹਾਇਤਾ ਨਾਲ ਪਲਾਟ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਟਾ ਸੁੱਟਣੀਆ ਸ਼ੁਰੂ ਕਰ ਦਿੱਤੀਆ, ਜਦ ਮੈਂ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਉੱਕਤ ਵਿਅਤਕੀਆ ਨੂੰ ਰੋਕਣ ਦੀ ਕਸਿਸ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਧੱਮਕੀਆ ਦਿੰਦੇ ਹੋਏ ਮੇਰੇ ਤੇ ਹਮਲਾ ਕਰ ਦਿੱਤਾ ਅਤੇ ਮੇਰੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ।ਮੇਰੀ ਪਤਨੀ ਵੱਲੋਂ ਰੌਲਾ ਪਾਉਣ ਤੇ ਇਲਾਕਾ ਵਾਸੀਆ ਨੇ ਇੱਕਠੇ ਹੋਕੇ ਹਮਲਾਵਰਾ ਕੋਲੋ ਮੈਨੂੰ ਛਡਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਹਮਲਾਵਰ ਜਾਨੌ ਮਾਰਨ ਦੀਆਂ ਧੱਮਕੀਆ ਦਿੰਦੇ ਹੋਏ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਹਮਲਾਵਰਾ ਵੱਲੋਂ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੋਰਾਨ ਕੀਤੇ ਗਏ ਹਮਲੇ ਦੀ ਵੀਡੀਓ ਰਿਕਾਰਡਿੰਗ ਉਨ੍ਹਾਂ ਦੇ ਕੋਲ ਹੈ ਜਿਸ ਨੂੰ ਪੁਲਿਸ ਨੂੰ ਦੇ ਦਿੱਤਾ ਗਿਆ ਹੈ।ਪੀੜਤ ਨੇ ਦੋਸ ਲਗਾਉਂਦੇ ਹੋਏ ਕਿਹਾ ਕਿ ਉਕਤ ਔਰਤ ਵੱਲੋਂ ਸਾਨੂੰ ਬਿਨ੍ਹਾਂ ਦੱਸਿਆ ਹੀ ਪਲਾਟ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਕੇ ਹੇਰਾਫੇਰੀ ਕੀਤੀ ਗਈ ਹੈ। ਜਿਸ ਦੇ ਚੱਲਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਕਤ ਅੋਰਤ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਾਮਲੇ ਦੀ ਜਾਂਚ ਕਰਕ ਰਹੇ ਪੁਲਿਸ ਥਾਣਾ ਮੁਕਬੂਲਪੁਰਾ ਦੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਦੋਹਾਂ ਧਿਰਾ ਨੂੰ ਬੁਲਾਕੇ ਕਾਗਜਾਂ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Comments are closed.