ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਚਾਨਕ ਉੱਤਰ-ਪਤਰੀਆਂ ਦਾ ਇਕੱਤਰ ਕੇਂਦਰ ਤਬਦੀਲ, ਸਕੂਲਾਂ ਨੂੰ ਪਈਆਂ ਭਾਜੜਾਂ

ਅੰਮ੍ਰਿਤਸਰ, 3 ਮਾਰਚ (ਫੁਲਜੀਤ ਸਿੰਘ ਵਰਪਾਲ)- ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਣਾਏ ਗਏ ਇਕੱਤਰ ਕੇਂਦਰ ਪੂਰੇ ਪੰਜਾਬ ਵਿੱਚ ਬਣਾਏ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਖੇਤਰੀ ਡੀਪੂ ਵਿੱਚ ਵੀ ਉੱਤਰ-ਪੱਤਰੀਆਂ ਜਮਾਂ ਕਰਵਾਉਣ ਦਾ ਸੈਂਟਰ ਬਣਾਇਆ ਗਿਆ ਸੀ। ਜਿਸ ਸਬੰਧੀ 27 ਫਰਵਰੀ ਨੂੰ ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਸੀ, ਪਰ ਖੇਤਰੀ ਡੀਪੂ ਜਿਲ੍ਹਾ ਅੰਮ੍ਰਿਤਸਰ ਵਿੱਚ ਅੱਜ 3 ਮਾਰਚ ਨੂੰ ਅਠਵੀਂ ਦੀ ਪ੍ਰੀਖਿਆ ਦੇ ਸੀਲ ਪੈਕਟ ਜਮਾਂ ਕਰਵਾਉਣ ਲਈ ਵੱਖ-ਵੱਖ ਸਕੂਲ ਜਦੋਂ ਡੀਪੂ ਪਹੁੰਚੇ ਤਾਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਉਦੋਂ ਆਈ, ਜਦੋਂ ਬੋਰਡ ਖੇਤਰੀ ਡੀਪੂ ਵੱਲੋਂ ਆਪਣੇ ਨਿਜੀ ਤੌਰ ‘ਤੇ ਆਪਣਾ ਇਕੱਤਰ ਕੇਂਦਰ ਬਦਲ ਕੇ ਸਾਰਾਗੜੀ ਮੈਮੋਰੀਅਲ ਸਕੂਲ ਜਿਲ੍ਹਾ ਅੰਮ੍ਰਿਤਸਰ ਵਿੱਚ ਬਣਾ ਲਿਆ ਗਿਆ।ਇਸ ਸਬੰਧੀ ਜਦੋਂ ਸਾਰਾਗੜ੍ਹੀ ਸਕੂਲ ਵਿੱਚ ਉੱਤਰ-ਪਤਰੀਆਂ ਦੇ ਪੈਕਟ ਜਮਾਂ ਕਰਵਾਉਣ ਪਹੁੰਚੇ ਤਾਂ ਉਸ ਸਕੂਲ ਵਿੱਚ ਬਿਠਾਏ ਗਏ ਕਰਮਚਾਰੀ ਇੰਨੇ ਸੁਸਤ ਤਰੀਕੇ ਨਾਲ ਉੱਤਰ-ਪੱਤਰੀਆਂ ਦੇ ਪੈਕਟ ਜਮਾਂ ਕਰ ਰਹੇ ਸਨ ਕਿ ਜਿਵੇਂ ਉਨ੍ਹਾਂ ਨੂੰ ਕਿਸੇ ਬੋਰਡ ਦਾ ਕੋਈ ਡਰ ਨਾ ਹੋਵੇ। ਜਿਸ ਕਾਰਨ ਅੰਮ੍ਰਿਤਸਰ ਸਕੂਲਾਂ ਦੇ ਉੱਤਰ-ਪੱਤਰੀਆਂ ਦੇ ਪੈਕਟ ਦੇਰ ਤੱਕ ਕਤਾਰਾਂ ਵਿੱਚ ਲੱਗਣ ਕਾਰਨ ਲੇਟ ਜਮਾਂ ਹੋਏ। ਸਮੂਹ ਸਕੂਲਾਂ ਨੂੰ ਕਰਮਚਾਰੀਆਂ ਦੀ ਸੁਸਤ ਚਾਲ ਨਾਲ ਕੰਮ ਕਰਨ ਕਾਰਨ ਉਨ੍ਹਾਂ ਨੂੰ ਕਾਫ਼ੀ ਸਮਾਂ ਕਤਾਰਾਂ ਵਿੱਚ ਲੱਗਣਾ ਪਿਆ। ਸਮੂਹ ਅੰਮ੍ਰਿਤਸਰ ਸਕੂਲਾਂ ਦੇ ਲਈ ਸਾਰਾਗੜੀ ਮੈਮੋਰੀਅਲ ਸਕੂਲ ਵਿੱਚ ਸਿਰਫ਼ ਦੋ ਕਰਮਚਾਰੀ ਇੰਨ੍ਹਾਂ ਉੱਤਰ-ਪਤਰੀਆਂ ਦੇ ਪੈਕਟ ਜਮਾਂ ਕਰ ਰਹੇ ਸਨ। ਜਿਸ ਕਾਰਨ ਸਕੂਲਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਬਾਕਸ ਰਾਸਾ ਦੇ ਲੀਗਲ ਐਡਵਾਈਜ਼ਰ ਹਰਪਾਲ ਸਿੰਘ ਯੂ.ਕੇ. ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਇਕੱਤਰ ਕੇਂਦਰ ਵੱਖ-ਵੱਖ ਖੇਤਰਾਂ ਦੇ ਨਾਲ ਸਬੰਧ ਏਰੀਆਂ ਜੋਨਾਂ ਅਨੁਸਾਰ ਬਣਾਏ ਜਾਣ ਤਾਂ ਜੋ ਸਮੂਹ ਸਕੂਲਾਂ ਨੂੰ ਇੰਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉੱਤਰ-ਪਤਰੀਆਂ ਦੇ ਸੀਲ ਬੰਦ ਪੈਕੇਟ ਸਮੇਂ ਅਨੁਸਾਰ ਜਮਾ ਕੀਤੇ ਜਾ ਸਕਣ।

Comments are closed.