ਪੱਤਰਕਾਰ ਭਾਈਚਾਰੇ ਵੱਲੋਂ ਦਾਖਾ ‘ਚ ਧਰਨਾ 9 ਨੂੰ- ਜਸਬੀਰ ਸਿੰਘ ਪੱਟੀ

ਮਾਮਲਾ 'ਪ੍ਰੈਸ ਕਲੱਬ' ਪੱਤਰਕਾਰ ਭਾਈਚਾਰੇ ਦੇ ਹਵਾਲੇ ਨਾ ਕਰਨ ਦਾ

ਅੰਮ੍ਰਿਤਸਰ, 3 ਸਤੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਸਥਾਨਕ ਪੱਤਰਕਾਰ ਭਾਈਚਾਰੇ ਦੀ ਇਕ ਹੰਗਾਮੀ ਮੀਟਿੰਗ ਪ੍ਰੈਸ ਕਲੱਬ ਦੇ ਕਬਜ਼ੇ ਨੂੰ ਲੈ ਕੇ ਸ. ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਅਖਬਾਰਾਂ, ਟੀ.ਵੀ ਚੈਨਲਾਂ ਅਤੇ ਵੈਬ ਚੈਨਲਾਂ ਦੇ ਪੱਤਰਕਾਰਾਂ ਨੇ ਸਮੂਲੀਅਤ ਕੀਤੀ। ਇਸ ਮੋਕੇ ਪ੍ਰੈਸ ਕਲੱਬ ਪੱਤਰਕਾਰ ਭਾਈਚਾਰੇ ਦੇ ਹਵਾਲੇ ਨਾ ਕੀਤੇ ਜਾਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ। ਸ. ਪੱਟੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕਲੱਬ ਦੀ ਇਮਾਰਤ ਟੁੱਟ ਰਹੀ ਹੈ, ਪਰ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਵੱਲੋਂ ਇਹ ਕਲੱਬ ਪੱਤਰਕਾਰ ਭਾਈਚਾਰੇ ਦੇ ਹਵਾਲੇ ਨਹੀ ਕੀਤੀ ਜਾ ਰਹੀ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਜਸਬੀਰ ਸਿੰਘ ਪੱਟੀ।

ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਮਿਤੀ 9 ਅਕਤੂਬਰ ਨੂੰ ਦਾਖਾ ਵਿੱਖੇ ਜਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਵਿਰੁੱਧ ਰੋਸ ਮੁਜ਼ਾਰਹਰਾ ਕਰਕੇ ਜੰਗੀ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰੇਗਾ। ਇਹ ਰੋਸ ਮੁਜ਼ਾਹਰਾਂ ਚੋਣ ਦਫਤਰ ਦੇ ਬਾਹਰ ਕੀਤਾ ਜਾਵੇਗਾ ਅਤੇ ਉਸ ਵੇਲੇ ਤੱਕ ਜਾਰੀ ਰਹੇਗਾ, ਜਿੰਨਾਂ ਚਿਰ ਤੱਕ ਪ੍ਰੈਸ ਕਲੱਬ ਪੱਤਰਕਾਰਾਂ ਦੇ ਹਵਾਲੇ ਕਰਨ ਲਈ ਕੋਈ ਠੋਸ ਕਾਰਵਾਈ ਨਹੀ ਕੀਤੀ ਜਾਵੇਗੀ। ਸਥਾਨਕ ਵਿਰਸਾ ਵਿਹਾਰ ਵਿੱਖੇ ਹੋਈ ਹੰਗਾਮੀ ਮੀਟਿੰਗ ਵਿਚ ਕਰੀਬ ੬ ਦਰਜਨ ਦੇ ਕਰੀਬ ਪੱਤਰਕਾਰਾਂ ਨੇ ਭਾਗ ਲਿਆ ਤੇ ਸਾਰੇ ਪੱਤਰਕਾਰਾਂ ਤੋਂ ਸੁਝਾਅ ਮੰਗੇ ਗਏ। ਅਖੀਰ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 9 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਦਾਖਾ ਦੀ ਹੋ ਰਹੀ ਜ਼ਿੰਮਨੀ ਚੋਣ ਲੜ ਰਹੇ ਹਾਕਮ ਧਿਰ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪੱਤਰਕਾਰ ਜੰਗੀ ਪੱਧਰ ‘ਤੇ ਰੋਸ ਮੁਜ਼ਾਹਰਾ ਕਰਕੇ ਵਿਰੋਧ ਕਰਨਗੇ।ਮੀਟਿੰਗ ‘ਚ ਵੱਖ-ਵੱਖ ਅਖਬਾਰਾਂ, ਟੀ.ਵੀ ਚੈਨਲਾਂ ਅਤੇ ਵੈਬ ਚੈਨਲਾਂ ਤੋਂ ਹਾਜ਼ਰ ਪੱਤਰਕਾਰ।

ਇਸ ਮੋਕੇ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਨੇ ਸੰਬੋਧਨ ਕੀਤਾ ਅਤੇ ਜ਼ਿਲ੍ਹੇ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਦੀ ਮੁਅੱਤਲੀ ਦੀ ਵੀ ਮੰਗ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਪ੍ਰੈਸ ਕਲੱਬ ਦਾ ਉਦਘਾਟਨ ਦਸੰਬਰ ੨੦੧੬ ਵਿਚ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ, ਪਰ ਵਿਧਾਨ ਸਭਾ ਚੋਣਾਂ ਆ ਜਾਣ ਕਾਰਨ ਕਬਜ਼ੇ ਦਾ ਕੰਮ ਅਜਿਹਾ ਲਟਕਿਆ ਕਿ ਅੱਜ ਤੱਕ ਕਬਜ਼ਾ ਨਹੀ ਦਿੱਤਾ ਗਿਆ। ਇਸ ਵਿਸ਼ਾਲ ਮੀਟਿੰਗ ਵਿਚ ਸਖਤੀ ਨਾਲ ਪਹਿਰਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੁਜ਼ਾਹਰੇ ਵਿਚ ਜਲੰਧਰ, ਫਗਵਾੜਾ, ਫਿਰੋਜ਼ਪੁਰ ਤੇ ਲੁਧਿਆਣਾ ਤੋਂ ਪੱਤਰਕਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।

Comments are closed.