ਬਾਸਰਕੇ 18 ਨੂੰ ਰੇਡੀਓ ‘ਤੇ ਪੜ੍ਹਣਗੇ ਕਹਾਣੀ- ਸੰਧੂ

ਅੰਮ੍ਰਿਤਸਰ, 17 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਉੱਘੇ ਪੰਜਾਬੀ ਕਹਾਣੀਕਾਰ ਅਤੇ ਕਹਾਣੀ ਮੰਚ ਅੰਮ੍ਰਿਤਸਰ ਦੇ ਕਨਵੀਨਰ ਸ. ਮਨਮੋਹਨ ਸਿੰਘ ਬਾਸਰਕੇ ਮਿਤੀ 18 ਜਨਵਰੀ ਨੂੰ 12:05 ਵਜੇ ਆਲ ਇੰਡੀਆ ਰੇਡੀਓ ਤੋਂ ਆਪਣੀ ਚਰਚਿਤ ਕਹਾਣੀ ‘ਲਕੀਰ’ ਸੁਣਾਉਣਗੇ।

ਇਹ ਜਾਣਕਾਰੀ ਦਿੰਦਿਆਂ ਲੇਖਕ ਪਾਠਕ ਮੰਚ ਛੇਹਰਟਾ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ‘ਲਕੀਰ’ ਕਹਾਣੀ ਵੱਗਦੀ ਏ ਰਾਵੀ ਪ੍ਰੋਗਰਾਮ ਜਿਸ ਦੇ ਪ੍ਰੋਗਰਾਮ ਅਫਸਰ ਸਵਿੰਦਰ ਝੱਜ ਹਨ, ਦੇ ਅੰਤਰਗਤ  ਬਰਾਡਕਾਸਟ ਹੋਵੇਗੀ। ਇਸ ਮੌਕੇ ਸੰਧੂ ਨਾਲ ਜਸਵੰਤ ਸਿੰਘ ਜੇਥਰ, ਗੁਰਦੀਪ ਸਿੰਘ ਪ੍ਰਵਾਨਾ, ਹਜ਼ਾਰ ਲਾਲ ਹਜ਼ਾਰਾ, ਜਤਿੰਦਰ ਸਿੰਘ ਨਾਗੀ ਅਤੇ ਵਿਕਰਮਜੀਤ ਸਿੰਘ ਬਾਸਰਕੇ ਆਦਿ ਹਾਜ਼ਰ ਸਨ।

Comments are closed.