ਬੀ. ਸੀ. ਏਕਤਾ ਮੰਚ ਨੇ ਚੇਅਰਮੈਨ ਹਰਜਿੰਦਰ ਠੇਕੇਦਾਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 1 ਅਕਤੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਬੀ. ਸੀ. ਏਕਤਾ ਮੰਚ ਪੰਜਾਬ ਦੀ ਟੀਮ ਵਲੋਂ ਬੈਂਕ ਫਿਨਕੋ ਪੰਜਾਬ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਮੰਚ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸੱਗੂ ਅਤੇ ਪ੍ਰਧਾਨ ਸ. ਕੁਲਵੰਤ ਸਿੰਘ ਮੱਲ੍ਹੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੱਛੜੇ ਵਰਗ ਦੇ ਲੋਕਾਂ ਲਈ ਸਰਕਾਰ ਵਲੋਂ ਮਿਲ ਰਹੀਆਂ ਸਹੂਲਤਾਂ, ਜੋ ਪੱਛੜੇ ਵਰਗ ਦੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਹਨ ਅਤੇ ਪੱਛੜੇ ਵਰਗ ਦੇ ਲੋਕਾਂ ਦੀ ਭਲਾਈ, ਰੁਜ਼ਗਾਰ, ਆਰਥਿਕ ਅਵੱਸਥਾ, ਹਲਾਤਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਦੇ ਨਾਲ ਹੀ ਬੀ. ਸੀ (ਪੱਛੜੇ ਵਰਗ) ਦੇ ਲੋਕਾਂ ਲਈ ਰਣਜੀਤ ਐਵੀਨਿਊ ਬਲਾਕ-ਬੀ ਵਿਖੇ ਸਮਾਜ ਦੇ ਲੋਕਾਂ ਲਈ ਕਮਿਉਨਿਟੀ ਹਾਲ ਵਾਸਤੇ ਇੰਮਪਰੂਵਮੈਂਟ ਟਰੱਸਟ ਅੰਮ੍ਰਿਤਸਰ ਵਲੋਂ ਰਾਖਵੀਂ ਰੱਖੀ ਗਈ 968 ਵਰਗ ਗਜ਼ ਜ਼ਮੀਨ ਜਿਸ ਦੀ ਸੇਲ ਡੀਲ ਚੇਅਰਮੈਨ ਬੈਕਫਿਨਕੋ ਪੰਜਾਬ ਚੰਡੀਗੜ੍ਹ ਦੇ ਨਾਮ ਹੈ ਦਾ ਕਬਜ਼ਾ ਬੀ. ਸੀ ਏਕਤਾ ਮੰਚ ਪੰਜਾਬ ਨੂੰ ਦੇਣ ਬਾਰੇ ਮੈਮੋਰੰਡਮ ਦਿੱਤਾ ਗਿਆ ਤਾਂ ਜੋ ਇਸ ਜਗ੍ਹਾ ਤੇ ਪੱਛੜੇ ਵਰਗ ਦੇ ਲੋਕਾਂ ਲਈ ਕਮਿਉਨਿਟੀ ਹਾਲ ਦਾ ਨਿਰਮਾਣ ਕਰਵਾਇਆ ਜਾ ਸਕੇ।
ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਬੈਕਫਿੰਨਕੋ ਪੰਜਾਬ ਵਲੋਂ ਬੀ. ਸੀ ਏਕਤਾ ਮੰਚ ਪੰਜਾਬ ਦੀ ਟੀਮ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਸ ਕੇਸ ਦਾ ਫੈਸਲਾ ਕਰਕੇ ਬਣਦਾ ਹੱਕ ਪੱਛੜੇ ਵਰਗ ਦੇ ਲੋਕਾਂ ਨੁੰ ਦਿੱਤਾ ਜਾਵੇਗਾ।

Comments are closed.