ਬੇਸ਼ੱਕ ਮੇਰੇ ਘਰ ਨੂੰ ਅੱਗ ਲਾ ਕੇ ਫੂਕ ਦਿੱਤਾ ਜਾਵੇ ਤੇ ਭਾਵੇਂ ਮੇਰੇ ਪਰਿਵਾਰ ਦਾ ਇਕ-ਇੱਕ ਜੀਅ ਕਤਲ ਕਰ ਦਿੱਤਾ ਜਾਵੇ ਪਿਛੇ ਨਹੀਂ ਹਟਾਂਗਾ

ਉਹ ਜਲਦ ਹੀ ਜ਼ਮੀਨ-ਜਾਇਦਾਦ ਹੜੱਪ ਕਰਨ ਵਾਲਿਆਂ ਖਿਲਾਫ ਆਪਣਾ ਕੇਸ ਐਨ.ਆਰ.ਆਈ. ਫਾਸਟ ਅਟੈਕ ਅਦਾਲਤ ਜਾਂ ਫਿਰ ਪੰਜਾਬ ਸਟੇਟ ਐਨ.ਆਰ.ਆਈ ਕਮਿਸ਼ਨ ਚੰਡੀਗੜ੍ਹ ਵਿਖੇ ਪੇਸ਼ ਹੋ ਕੇ ਆਪਣੀਂ ਸਮੱਸਿਆ ਬਿਆਨ ਕਰਨਗੇ।

ਪੇਸ਼ਕਸ਼: ਐਨ.ਆਰ.ਆਈ. ਗੁਰਮੀਤ ਸਿੰਘ ਚੀਚਾ

ਜੇਕਰ ਆਪਣੇਂ ਮਾਣ-ਮੱਤੇ ਸ਼ਹੀਦ ਬਾਬਾ ਨੌਧ ਸਿੰਘ ਜੀਆਂ ਦੇ ਪਵਿੱਤਰ ਇਤਿਹਾਸ ਦੀ ਘੋਖ ਕਰਕੇ ‘ਸਿੱਖੀ ਦਾ ਸੁਨਹਿਰੀ ਇਤਿਹਾਸ ਸਾਂਭੀ ਬੈਠਾ ਪਿੰਡ ਚੀਚਾ’ ਕਿਤਾਬ ਲਿਖਣ ਅਤੇ ਸ਼ਹੀਦੀ ਪਰਿਵਾਰਾਂ ਦੇ ਵਾਰਿਸਾਂ ਪ੍ਰਤੀ ਹੱਕ-ਇਨਸਾਫ ਮੰਗਣਾਂ ਅਪਰਾਧ ਹੈ ਜਾਂ ਇਸ ਨਾਲ ਪਿੰਡ ਦੀ ਸ਼ਾਂਤੀ ਭੰਗ ਹੁੰਦੀ ਹੈ ਤਾਂ ਵਿਰੋਧੀ ਧਿਰ ਯਾਨੀ ਕਿ ਇਕ ਅਸਲੀ ਤੇ ਦੂਸਰਾ ਨਕਲੀ ਪਿੰਡ ਚੀਚਾ ਨੌਧ ਸਿੰਘ ਦੇ ਸਮੂਹਿਕ ਸਾਬਕਾ ਤੇ ਮੌਜੂਦਾ ਪੰਚਾਂ-ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਲੋਕਾਂ ਦੇ ਕਹਿਣ ਮੁਤਾਬਿਕ ਬੇਸ਼ੱਕ ਮੇਰੇ ਘਰ ਨੂੰ ਅੱਗ ਲਾ ਕੇ ਸਾੜ-ਫੂਕ ਦਿੱਤਾ ਜਾਵੇ ਜਾਂ ਫਿਰ ਚੀਚਾ ਵਿਖੇ ਸਥਿਤ ਘਰ ਦੇ ਜੀਅ ਅਤੇ ਅਮਰੀਕਾ ਵਸਦੇ ਪਰਿਵਾਰ ਦਾ ਇਕ-ਇਕ ਮੈਂਬਰ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਦ ਵੀ ਉਹ ਪਿਛੇ ਨਹੀਂ ਹਟੇਗਾ ਤੇ ਨਾ ਹੀ ਚੁੱਪ ਕਰਕੇ ਬੈਠੇਗਾ, ਪਰ ਪਹਿਚਾਣ ਹੋ ਚੁੱਕੇ ਅੱਧੀ ਦਰਜਨ ਸ਼ਹੀਦਾਂ ਤੇ ਅਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਅਤੇ

ਬਾਬਾ ਨੌਧ ਸਿੰਘ ਜੀਆਂ ਦੇ ਪੈਦੈਸ਼ੀ ਜਨਮ-ਅਸਥਾਨ ਘਰ ਯਾਦਗਾਰੀ ਅਸਥਾਨ ਅਤੇ ਇਤਿਹਾਸ ਨਾਲ ਛੇੜ-ਛਾੜ ਪ੍ਰਤੀ ਇਨਸਾਫ ਨੂੰ ਲੈ ਕੇ ਆਖਰੀ ਸਾਹਾਂ ਤੱਕ ਹੱਕ-ਸੱਚ ਦੀ ਲੜਾਈ ਲੜਦੇ ਰਹਿਣਗੇ। ਇੱਥੇ ਵਰਣਨਯੋਗ ਹੈ ਕਿ ਬੀਤੀ 7 ਫਰਵਰੀ 2020 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅੱਗੇ ਦੋਬਾਰਾ ਪੇਸ਼ ਹੋ ਕੇ ਇਕ 10 ਪੰਨਿਆਂ ਦਾ ਚਿੱਠਾ ਸੌਂਪੇ ਜਾਣ ਤੇ ਜਿਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਕੁਝ ਲੋਕ ਜਿਵੇਂ ਅਖੌਤੀ ਜਨਮ-ਅਸਥਾਨ ਦੇ ਮੁੱਖੀ ਸੇਵਾਦਾਰ ਨੌਨਿਹਾਲ ਸਿੰਘ, ਸੁਖਦੀਪ ਸਿੰਘ ਉਰਫ ਨਾਮ੍ਹਾ, ਪ੍ਰਧਾਨ ਹਰਜੀਤ ਸਿੰਘ ਜਾਲੀ, ਮੌਜੂਦਾ ਸਰਪੰਚ ਗਿੰਦਾ ਜਾਲੀ, ਗੁਰਮੇਜ ਸਿੰਘ ਨੰਬਰਦਾਰ, ਸੱਤਾ ਮੈਂਬਰ ਤੋਂ ਇਲਾਵਾ ਮਨਜੀਤ ਸਿੰਘ, ਮਲਕੀਤ ਸਿੰਘ ਅਤੇ ਬੀਬੀ ਦਲਜੀਤ ਜਿਨ੍ਹਾਂ ਵੱਲੋਂ ਮੇਰੇ ਹੀ ਪਰਿਵਾਰ ਨੂੰ ਢਾਲ ਬਣਾ ਕੇ ਮੇਰੇ ਹੀ ਖਿਲਾਫ ਹਥਿਆਰ ਬਣਾ ਕੇ ਵਰਤਿਆ ਜਾਣ ਲਈ ਅਮਰੀਕਾ ਵਸਦੇ ਬੇਟੇ ਨੂੰ ਬਾਰ-ਬਾਰ ਫੋਨ ਕਰਕੇ ਇੱਥੋਂ ਤੱਕ ਮਜ਼ਬੂਰ ਕਰ ਦਿੱਤਾ ਕਿ ਉਸ ਵੱਲੋਂ ਆਪਣੇ ਪਿਤਾ ਗੁਰਮੀਤ ਸਿੰਘ ਨੂੰ ਅਤਿ ਦੁੱਖੀ ਹਿਰਦੇ ਨਾਲ ਕਹਿਣਾ ਪਿਆ ਕਿ ਉਹ ਆਪਣੇਂ ਪਰਿਵਾਰ ਤੇ ਮਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਪਿਛੋਂ ਖੁੱਦ ਆਪ ਵੀ ਜ਼ਹਿਰ ਖਾ ਕੇ ਮਰ ਜਾਵੇ ਜਾਂ ਫਿਰ ਚੁੱਪੀ ਵੱਟ ਕੇ ਘਰ ਦੇ ਅੰਦਰ ਬੈਠ ਜਾਵੇ।

ਐਨ.ਆਰ.ਆਈ. ਗੁਰਮੀਤ ਸਿੰਘ ਚੀਚਾ

ਸੋ ਦਾਸ ਨਾ ਤੇ ਆਪ ਜ਼ਹਿਰ ਖਾ ਕੇ ਮਰੇਗਾ ਤੇ ਨਾ ਹੀ ਆਪਣੇ ਜਿਗਰ ਦੇ ਟੁਕੜਿਆਂ ਨੂੰ ਜ਼ਹਿਰ ਦੇ ਕੇ ਮਾਰੇਗਾ, ਸਗੋਂ ਸ਼ਹੀਦ ਬਾਬਾ ਨੌਧ ਸਿੰਘ ਦੇ ਵਾਰਿਸ ਪਰਿਵਾਰਾਂ ਨਾਲ ਮਿਲ ਕੇ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅੱਗੇ ਪੇਸ਼ ਹੋ ਕੇ ਨੰਬਰਦਾਰ ਗੁਰਮੇਜ ਸਿੰਘ ਅਤੇ ਕਾਨੂੰਗੋ ਬਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਆਹੁਦਿਆਂ ਤੋਂ ਬਰਖਾਸਤ ਕੀਤੇ ਜਾਣ ਦੀ ਮੰਗ ਕਰਦੇ ਹੋਏ 10 ਪੰਨਿਆ ਦਾ ਚਿੱਠਾ ਤੱਥਾਂ ਦੇ ਅਧਾਰਤ ਉਨ੍ਹਾਂ ਦੇ ਕਰ-ਕਮਲਾਂ ਵਿੱਚ ਸੌਂਪਦੇ ਹੋਇਆਂ ਸੰਨ 2016 ਵਿਚ ਇਨਕੁਆਰੀ ਦੇ ਬਹਾਨੇਂ ਉਨ੍ਹਾਂ ਦੀਆਂ ਖੁਰਦ-ਬੁਰਦ ਕੀਤੀਆਂ ਗਈਆਂ 6 ਦੀਆਂ 6 ਇਤਿਹਾਸਿਕ ਫਾਈਲਾਂ ਦੀ ਪੜਚੋਲ ਕਰਕੇ ਉਨ੍ਹਾਂ ਦੀ ਮਨਜ਼ੂਰ ਹੋ ਚੁੱਕੀ  25-25 ਹਜਾਰ ਰੁ: ਵਿੱਤੀ ਸਹਾਇਤਾ, ਬਣਦਾ ਮਾਣ-ਸਨਮਾਨ ਅਤੇ ਹਰੇਕ ਪੱਖੋਂ ਇੰਨਸਾਫ ਨਹੀਂ ਮਿਲ ਜਾਂਦਾ ਉਕਤ ਦੇ ਪ੍ਰਥਾਏ ਪਿਛਲੇ ਇਕ ਦਹਾਕੇ ਤੋਂ ਵਿਢਿਆ ਹੋਇਆ ਸੰਘਰਸ਼ ਜਾਰੀ ਰਖਦੇ ਹੋਏ ਉਤਨੀ ਦੇਰ ਤੱਕ ਸ਼ਾਂਤੀ ਪੂਰਵਕ ਧਰਨਾ ਦੇਣਗੇ। ਹੋਰ ਤੇ ਹੋਰ ਅਸੀਂ ਪ੍ਰਸ਼ਾਸ਼ਨ ਨੂੰ ਦੋ ਟੁੱਕ ਕਹਿਣਾ ਚਾਹਾਂਗੇ ਕਿ ਸਿਧਾਂਤਕ ਰੂਪ ਵਿਚ ਕਿਸੇ ਵੀ ਦੂਸਰੇ ਪਿੰਡ ਦੇ ਵਸਨੀਕਾਂ ਦਾ ਕਦਾਚਿੱਤ ਵੀ ਹੱਕ ਨਹੀਂ ਬਣਦਾ ਕਿ ਉਹ ਕਿਸੇ ਦੂਸਰੇ ਪਿੰਡ ਦੇ ਗੁਰਦੁਆਰੇ ਜਾਂ ਪੰਚਾਇਤੀ ਚੋਣਾਂ ਦੁਰਾਨ ਕਿਸੇ ਦੂਸਰੇ ਪਿੰਡ ਵਿਚ ਸਿਆਸਤ ਕਰਨ।

ਇਸ ਲਈ ਹਰਜੀਤ ਸਿੰਘ ਜਾਲੀ ਨੂੰ ਚਾਹੀਦਾ ਹੈ ਕਿ ਉਹ ਗੁ: ਅਨੰਤੀ ਸਾਹਿਬ ਦੀ ਪ੍ਰਧਾਨਗੀ ਤੋਂ ਤੁਰੰਤ ਅਸਤੀਫਾ ਦੇਵੇ ਅਤੇ ਉਹ ਜਲਦ ਹੀ ਬਦਲਾ ਖੋਰੀ ਦੀ ਭਾਵਨਾ ਨਾਲ ਐਨ.ਆਰ.ਆਈ. ਗੁਰਮੀਤ ਸਿੰਘ ਦੀ ਵਿਦੇਸ਼ੀ ਕਮਾਈ ਨਾਲ ਖਰੀਦੀ ਗਈ ਜ਼ਮੀਨ-ਜਾਇਦਾਦ ਹੜੱਪ ਕਰਨ ਵਾਲਿਆਂ ਖਿਲਾਫ ਆਪਣਾ ਕੇਸ ਐਨ.ਆਰ.ਆਈ. ਫਾਸਟ ਅਟੈਕ ਅਦਾਲਤ ਜਾਂ ਫਿਰ ਪੰਜਾਬ ਸਟੇਟ ਐਨ.ਆਰ.ਆਈ ਕਮਿਸ਼ਨ ਚੰਡੀਗੜ੍ਹ ਵਿਖੇ ਪੇਸ਼ ਹੋ ਕੇ ਸੰਨ 84 ਦੇ ਆਤੰਕਵਾਦ ਦਾ ਪੀੜ੍ਹਤ ਪ੍ਰਵਾਸੀ ਹੋਣ ਦੇ ਨਾਤੇ ਆਪਣੀਂ ਸਮੱਸਿਆ ਬਿਆਨ ਕਰਨਗੇ। ਉਕਤ ਕੇਸਾਂ ਦੀਆਂ ਜਿਲਦਾਂ ਉਸ ਸਮੇਂ ਦੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਸਮੇਂ ਤੋਂ ਵੱਖ-ਵੱਖ ਸਾਖਵਾਂ ਵਿੱਚ ਕਾਰਵਾਈ ਹਿੱਤ ਪਈਆਂ ਹੋਈਆਂ ਹਨ।
ਪੇਸ਼ਕਸ਼:
ਐਨ.ਆਰ.ਆਈ. ਗੁਰਮੀਤ ਸਿੰਘ ਚੀਚਾ,
ਪਿੰਡ ਚੀਚਾ, ਜ਼ਿਲ੍ਹਾ ਅੰਮ੍ਰਿਤਸਰ।
ਮੋ: 94640-24383

Comments are closed.