ਭਾਈ ਲੌਂਗੋਵਾਲ ਦਾ ਤੀਸਰੀ ਵਾਰ ਪ੍ਰਧਾਨ ਬਣਨਾ ਸਮੁੱਚੇ ਸਿੱਖ ਜਗਤ ਲਈ ਮਾਣ ਵਾਲੀ ਗੱਲ- ਡਾ. ਫੁੱਲਵਿੰਦਰ ਪਾਲ ਸਿੰਘ

ਪ੍ਰਿੰਸੀ: ਡਾ. ਫੁੱਲਵਿੰਦਰ ਪਾਲ ਸਿੰਘ ਨੇ ਐਸ.ਜੀ.ਪੀ.ਸੀ ਦੇ ਨਵਨਿਯੂਕਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 30 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੀਸਰੀ ਵਾਰ ਪ੍ਰਧਾਨ ਚੁਣਿਆ ਜਾਣਾ ਸਮੁੱਚੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ।  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਦੇ ਪ੍ਰਿੰਸੀਪਲ ਡਾ. ਫੁੱਲਵਿੰਦਰ ਪਾਲ ਸਿੰਘ ਨੇ ਅੱਜ ਨਵਨਿਯੁਕਤ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਨ ਤੇ ਵਧਾਈ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਿਛਲੇ ਸਮੇਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ ਨਿਭਾਈਆ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰਾਂ ਵੱਲੋਂ ਮੁੜ ਤੀਸਰੀ ਵਾਰ ਸੇਵਾ ਸੰਭਾਲ ਦਾ ਕਾਰਜ ਸੋਂਪਿਆ ਗਿਆ ਹੈ। ਜਿਸ ਲਈ ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਦੇ ਧੰਨਵਾਦੀ ਹਨ, ਜਿੰਨ੍ਹਾਂ ਵੱਲੋ ਬੇਦਾਗ, ਇਮਾਨਦਾਰ ਤੇ ਗੁਰੂ ਘਰ ਦੇ ਸੱਚੇ ਸੁੱਚੇ ਸੇਵਕ ਭਾਈ ਲੌਂਗੋਵਾਲ ਨੂੰ ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਹੈ। ਉਨ੍ਹਾਂ ਇਸ ਨਿਯੁਕਤੀ ਤੇ ਜਿੱਥੇ ਦੇਸ਼ਾ ਵਿਦੇਸ਼ਾ ਵਿੱਚ ਬੈਠੀਆ ਸਮੁੱਚੀਆਂ ਸਿੱਖ ਸੰਗਤਾਂ ਨੂੰ ਭਾਈ ਲੌਂਗੋਵਾਲ ਦੇ ਪ੍ਰਧਾਨ ਬਣਨ ਤੇ ਵਧਾਈ ਦਿੱਤੀ, ਉੱਥੇ ਉਨ੍ਹਾਂ ਭਾਈ ਲੌਂਗੋਵਾਲ ਤੋਂ ਆਸ ਪ੍ਰਗਟਾਈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਪਿਛਲੇ ਸਮਿਆਂ ਤੋਂ ਵੀ ਬੇਹਤਰ ਸੇਵਾਵਾ ਸੰਗਤਾਂ ਨੂੰ ਪ੍ਰਦਾਨ ਕਰਨਗੇ।ਕੈਪਸ਼ਨ: ਪ੍ਰਿੰਸੀਪਲ ਡਾ. ਫੁੱਲਵਿੰਦਰ ਪਾਲ ਸਿੰਘ ਅਤੇ ਡਾ. ਤਜਿੰਦਰ ਕੋਰ ਧਾਲੀਵਾਲ ਡਾਇਰੈਕਟਰ ਵਿਦਿਆ (ਐਸ.ਜੀ.ਪੀ.ਸੀ) ਪਟਿਆਲਾ ਨਵਨਿਯੂਕਤ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੰਦੇ ਹੋਏ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਨ ਤੇ ਡਾ. ਤਜਿੰਦਰ ਕੋਰ ਧਾਲੀਵਾਲ ਡਾਇਰੈਕਟਰ ਵਿਦਿਆ (ਐਸ.ਜੀ.ਪੀ.ਸੀ) ਪਟਿਆਲਾ, ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰੁਪਿੰਦਰ ਸਿੰਘ, ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਹਿਬ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ, ਡਾ. ਗੁਰਜੰਟ ਸਿੰਘ ਸੀਨੀਅਰ ਪ੍ਰੋਫੈਸਰ, ਜਥੇ: ਅਜੀਤ ਸਿੰਘ ਹੋਸ਼ਿਆਰ ਨਗਰ, ਓ.ਐਸ.ਡੀ. ਜਥੇ: ਜਸਪਾਲ ਸਿੰਘ ਨੇਸ਼ਟਾ, ਸਰਕਲ ਪ੍ਰਧਾਨ ਜਥੇ: ਪ੍ਰੇਮ ਸਿੰਘ ਸ਼ਾਹ ਤਾਜ਼ੇਚੱਕ, ਦੇਸਾ ਸਿੰਘ ਹੋਸ਼ਿਆਰ ਨਗਰ, ਨੰਬਰਦਾਰ ਗੁਰਸ਼ਰਨ ਸਿੰਘ ਮਹਿਲਾਂਵਾਲਾ, ਮੈਨਜ਼ਰ ਭਾਈ ਜਗੀਰ ਸਿੰਘ ਬਘਿਆੜੀ, ਮੈਨੇਜ਼ਰ ਭਾਈ ਲਾਲ ਸਿੰਘ ਲਾਲੀ, ਸੁਖਵਿੰਦਰ ਸਿੰਘ ਸੁੱਖ ਖਾਪੜਖੇੜੀ, ਰੁਪਿੰਦਰ ਸਿੰਘ  ਬੇਦੀ, ਭੁਪਿੰਦਰ ਸਿੰਘ ਭਿੰਦਾ ਸਾਂਘਣਾ, ਸਾਬਕਾ ਸਰਪੰਚ ਜਥੇ: ਕੁਲਦੀਪ ਸਿੰਘ ਧੱਤਲ, ਸਾਬਕਾ ਸਰਪੰਚ ਅਮਨਦੀਪ ਸਿੰਘ ਕੋਟਲੀ, ਸਾਬਕਾ ਸਰਪੰਚ ਜਰਨੈਲ ਸਿੰਘ ਰਾਮੂਵਾਲ, ਸਾਬਕਾ ਸਰਪੰਚ ਜਥੇ: ਬਲਜੀਤ ਸਿੰਘ ਕੋਟਲੀ, ਸਾਬਕਾ ਸਰਪੰਚ ਜਥੇ: ਦਲਬੀਰ ਸਿੰਘ ਬਾਸਰਕੇ, ਸਾਬਕਾ ਸਰਪੰਚ ਸਵਿੰਦਰ ਸਿੰਘ ਬਾਸਰਕੇ ਭੈਣੀ, ਸਾਬਕਾ ਸਰਪੰਚ ਲਖਬੀਰ ਸਿੰਘ ਖਾਪੜਖੇੜੀ, ਸਾਬਕਾ ਸਰਪੰਚ ਜਥੇ: ਹੀਰਾ ਸਿੰਘ ਆੜ੍ਹਤੀ, ਜਥੇ: ਗੁਲਜ਼ਾਰ ਸਿੰਘ ਆੜ੍ਹਤੀ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Comments are closed.