ਵਾਹਗਾ ਬਾਰਡਰ ‘ਤੇ ਕਰੋਨਾ ਵਾਇਰਸ ਕਾਰਨ ਰਟਰੀਟ ਸੈਰਾਮਨੀ ਬੰਦ ਹੋਣ ਕਾਰਨ ਕਈ ਅਦਾਰਿਆਂ ਦੇ ਕੰਮ-ਕਾਜ ਹੋਏ ਠੱਪ

ਟੋਲ ਟੈਕਸ, ਢਾਬਿਆ ਤੇ ਕਈ ਵਪਾਰਿਕ ਅਦਾਰਿਆਂ ‘ਤੇ ਪਈ ਮਾਰ, ਦੂਰੋ-ਦੂਰੋ ਆਉਦੇ ਸੈਲਾਨੀਆ ‘ਚ ਪਾਈ ਜਾ ਰਹੀ ਹੈ ਨਿਰਾਸ਼ਾ

ਅੰਮ੍ਰਿਤਸਰ, 12 ਮਾਰਚ (ਜਤਿੰਦਰ ਸਿੰਘ ਬੇਦੀ, ਰਾਜੂ ਵਾਲੀਆ)- ਬੀਤੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ‘ਚ ਧਾਰਾ 370 ਅਤੇ 35-ਏ ਤੋੜਨ ਨਾਲ ਜਿੱਥੇ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ‘ਚ ਆਪਸੀ ਸਬੰਧ ਪੂਰੀ ਤਰ੍ਹਾਂ ਵਿਗੜ ਗਏ ਸਨ, ਉੱਥੇ ਦੋਵਾਂ ਦੇਸ਼ਾਂ ‘ਚ ਆਪਸੀ ਵਪਾਰ ਵੀ ਠੱਪ ਹੋ ਕੇ ਰਹਿ ਗਏ ਸਨ। ਜਿਸ ਦਾ ਅਸਰ ਵਪਾਰਿਕ ਅਦਾਰਿਆਂ ਵਿਚ ਵੀ ਦੇਖਣ ਨੂੰ ਮਿਲਿਆ ਸੀ, ਪਰ ਹੁਣ ਚੀਨ ‘ਚ ਕਰੋਨਾ ਵਾਇਰਸ ਦੇ ਫੈਲਣ ਨਾਲ ਵਾਹਗਾ ਬਾਰਡਰ ਤੇ ਰੋਜ਼ਾਨਾ ਦੀ ਤਰ੍ਹਾਂ ਹੋਣ ਵਾਲੀ ਰਟਰੀਟ ਸੈਰਾਮਨੀ ਬੰਦ ਹੋਣ ਕਾਰਨ ਵੀ ਵਾਹਗਾ ਬਾਰਡਰ ਅਟਾਰੀ ਸਰਹੱਦ ‘ਤੇ ਖੱੁਲੇ ਢਾਬਿਆਂ, ਕੁੱਲੀਆਂ, ਟੋਲ ਟੈਕਸ ਛਿੱਡਣ ਅਤੇ ਕਈ ਹੋਰ ਵਪਾਰਕ ਅਦਾਰਿਆਂ ‘ਚ ਮੰਦੀ ਦੇਖਣ ਨੂੰ ਮਿਲ ਰਹੀ ਹੈ।ਇਸ ਮੰਦੀ ‘ਤੇ ਚੱਲਦੇ ਲੋਕਾਂ ਦੇ ਵਪਾਰ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ। ਜਿਹੜਾ ਹੀ ਸੈਲਾਨੀ ਵਾਹਗਾ ਬਾਰਡਰ ਤੇ ਰਟਰੀਟ ਸੈਰਾਮਨੀ ਦੇਖਣ ਜਾਂਦਾ ਹੈ, ਪੁਲਸ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਵਾਹਗਾ ਬਾਰਡਰ ਤੋਂ ਕਰੀਬ 2 ਕਿਲੋਮੀਟਰ ਪਿੱਛੋ ਹੀ ਮੋੜ ਦਿੱਤਾ ਜਾਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਭਾਰਤ ਕਈ ਵਸਤੂਆਂ ਦੇ ਟਰੱਕ ਲੋਡ ਕਰਕੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਭੇਜਦਾ ਸੀ। ਜਿਸ ਕਾਰਨ ਸੜ੍ਹਕਾਂ ‘ਤੇ ਥਾਂ-ਥਾਂ ਖੁੱਲੇ ਢਾਬੇ, ਟੋਲ ਟੈਕਸ ਛਿੱਡਣ, ਟਰੱਕ ਮਾਲਕਾਂ, ਕੁੱਲੀਆਂ ਅਤੇ ਹੋਰ ਕਈ ਵਪਾਰਿਕ ਅਦਾਰਿਆਂ ਦੀ ਰੋਜੀ-ਰੋਟੀ ਚੱਲਦੀ ਸੀ, ਪਰ ਦੋਹਾਂ ਦੇਸ਼ਾਂ ਦੇ ਆਪਸੀ ਵਪਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਅਤੇ ਕਰੋਨਾ ਵਾਇਰਸ ਫੈਲਣ ਕਾਰਨ ਰਟਰੀਟ ਸੈਰਾਮਨੀ ਬੰਦ ਹੋਣ ਕਾਰਨ ਇੰਨ੍ਹਾਂ ਦੇ ਕਾਰੋਬਾਰ ‘ਚ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ।ਕੈਪਸ਼ਨ: ਵਾਹਗਾ ਬਾਰਡਰ ਤੇ ਰਟਰੀਟ ਸੈਰਾਮਨੀ ਬੰਦ ਹੋਣ ਕਾਰਨ ਵਾਪਿਸ ਆਉਦੇ ਸੈਲਾਨੀ।

ਇੱਥੇ ਜ਼ਿਕਰਯੋਗ ਹੈ ਕਿ ਟੋਲ ਟੈਕਸ ਛਿਡਣ, ਢਾਬੇ, ਅਤੇ ਹੋਰ ਵਪਾਰਕ ਅਦਾਰੇ ਦੂਰੋ-ਦੂਰੋ ਰਟਰੀਟ ਸੈਰਾਮਨੀ ਦੇਖਣ ਅਉਦੇ ਸੈਲਾਨੀਆ ਦੇ ਸਿਰ ਤੋਂ ਚੱਲਦੇ ਹਨ, ਪਰ ਹੁਣ ਰਟਰੀਟ ਸੈਰਾਮਨੀ ਪਿਛਲੇ ਕਈ ਦਿੰਨਾਂ ਤੋਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹਨ। ਜੇਕਰ ਸਮਾਂ ਰਹਿੰਦੇ ਦੋਹਾਂ ਦੇਸ਼ਾਂ ਦੇ ਵਪਾਰ ਇਸੇ ਤਰ੍ਹਾਂ ਬੰਦ ਅਤੇ ਰਟਰੀਟ ਸੈਰਾਮਨੀ ਬੰਦ ਰਹੀ ਤਾਂ ਉਕਤ ਅਦਾਰਿਆਂ ਦੇ ਕੰਮ-ਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣੇ ਵੀ ਅੋਖੇ ਹੋ ਜਾਣਗੇ।

Comments are closed.