ਸ਼ਹੀਦ ਬਾਬਾ ਨੌਧ ਸਿੰਘ ਆਦਿਵਾਸੀ ਤਰਨਾ ਦਲ ਦੀ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆ ਦੀ ਗੁੰਝ ‘ਚ ਹੋਈ ਸਥਾਪਨਾ

ਜਥੇ: ਵਿਨੈ ਪ੍ਰਤਾਪ ਸਿੰਘ ਚੀਚਾ ਦਲ ਦੇ ਮੁੱਖੀ ਨਿਯੂਕਤ

ਅੰਮ੍ਰਿਤਸਰ 4 ਮਾਰਚ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸੰਤ ਬਾਬਾ ਲਾਲ ਸਿੰਘ ਅਤੇ ਐਨ.ਆਰ.ਆਈ ਜਥੇ: ਬਾਬਾ ਗੁਰਮੀਤ ਸਿੰਘ ਚੀਚਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਜਥੇ: ਬਾਬਾ ਨਿਰਮਲ ਸਿੰਘ ਦੇ ਗ੍ਰਹਿ ਪਿੰਡ ਚੀਚਾ ਵਿੱਖੇ ਹੋਈ। ਇਸ ਮੋਕੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਸ਼ਹੀਦ ਬਾਬਾ ਨੌਧ ਸਿੰਘ ਆਦਿਵਾਸੀ ਤਰਨਾ ਦਲ ਦੀ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆ ਦੀ ਗੂੰਝ ਵਿਚ ਸਥਾਪਨਾ ਕੀਤੀ ਗਈ। ਇਸ ਮੋਕੇ ਸਰਬਸੰਮਤੀ ਨਾਲ ਜਥੇ: ਵਿਨੈ ਪ੍ਰਤਾਪ ਸਿੰਘ ਚੀਚਾ ਨੂੰ ਦਲ ਦਾ ਮੁੱਖੀ ਨਿਯੂਕਤ ਕੀਤਾ ਗਿਆ। ਇਸ ਮੋਕੇ ਨਵਨਿਯੂਕਤ ਜਥੇ: ਵਿਨੈ ਪ੍ਰਤਾਪ ਸਿੰਘ ਚੀਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਸੰਤ ਬਾਬਾ ਲਾਲ ਸਿੰਘ ਜੀ, ਐਨ.ਆਰ.ਆਈ ਜਥੇ: ਗੁਰਮੀਤ ਸਿੰਘ ਚੀਚਾ ਅਤੇ ਸਮੂਹ ਸੰਗਤਾਂ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਦਲ ਦੀ ਸੇਵਾ ਸੋਂਪੀ ਹੈ।

ਉਨ੍ਹਾਂ ਕਿਹਾ ਕਿ ਦਲ ਦਾ ਮੁੱਖ ਮਕਸਦ ਗਰੀਬ-ਗੁਰਬੇ ਅਤੇ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਅਖੀਰ ਵਿਚ ਨੋਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਅਤੇ ਬਾਣੇ ਨਾਲ ਜੁੜ ਕੇ ਵੱਧ ਤੋਂ ਵੱਧ ਸਮਾਜ ਸੇਵੀ ਕੰਮਾਂ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੋਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ,ਕੈਪਸ਼ਨ: ਜਥੇ: ਵਿਨੈ ਪ੍ਰਤਾਪ ਸਿੰਘ ਨੂੰ ਸ਼ਹੀਦ ਬਾਬਾ ਨੌਧ ਸਿੰਘ ਆਦਿਵਾਸੀ ਤਰਨਾ ਦਲ ਦਾ ਮੁੱਖੀ ਨਿਯੂਕਤ ਕਰਦੇ ਹੋਏ ਸੰਤ ਬਾਬਾ ਲਾਲ ਸਿੰਘ, ਜਥੇ: ਗੁਰਮੀਤ ਸਿੰਘ, ਇੰਦਰਜੀਤ ਸਿੰਘ ਬਾਸਰਕੇ ਅਤੇ ਹੋਰ।

ਜਗਤਾਰ ਸਿੰਘ ਗਿੱਲ ਹਲਕਾ ਇੰਚਾਰਜ਼ ਨਵਾਂ ਪੰਜਾਬ, ਮੁਖਤਿਆਰ ਸਿੰਘ ਸੀਂਹ, ਜਗਨਦੀਪ ਸਿੰਘ, ਸਵਿੰਦਰ ਸਿੰਘ ਮੁੱਛਲ, ਚੇਅਰਮੈਨ ਕੁਲਵੰਤ ਸਿੰਘ ਢੰਡ, ਸੁਖਵਿੰਦਰ ਸਿੰਘ ਢੰਡ, ਰੂੜ ਸਿੰਘ ਕੱਲੇਵਾਲ, ਠੇਕੇਦਾਰ ਧੀਰ ਸਿੰਘ, ਜਥੇ: ਪ੍ਰੀਤਮ ਸਿੰਘ ਚੀਚਾ, ਲਖਬੀਰ ਸਿੰਘ, ਬੀਬੀ ਬਲਬੀਰ ਕੋਰ, ਬਾਬਾ ਨਿਰਮਲ ਸਿੰਘ, ਕਸ਼ਮੀਰ ਸਿੰਘ ਕਸੇਲ, ਚਰਨ ਸਿੰਘ ਆਦਿ ਹਾਜ਼ਰ ਸਨ।

Comments are closed.