ਸ਼ਹੀਦ ਬਾਬਾ ਨੌਧ ਸਿੰਘ ਦੇ ਵਾਰਿਸ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪਿਆ 10 ਪੰਨਿਆਂ ਦਾ ਚਿੱਠਾ

ਸਿੰਘ ਸਾਹਿਬ ਗਿਆਨੀ ਗਰਪ੍ਰੀਤ ਸਿੰਘ ਵੱਲੋਂ ਪੜਤਾਲ ਦੇ ਹੁਕਮ ਜਾਰੀ

ਵਿਸ਼ੇਸ਼ ਰਿਪੋਰਟ ਜਥੇ: ਗੁਰਮੀਤ ਸਿੰਘ ਚੀਚਾ

ਮਿਤੀ 20 ਅਪ੍ਰੈਲ 1981 ਦੇ ਦਿਨ ਉਸ ਸਮੇਂ ਦੇ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਗੋਵਾਲ ਦੇ ਕਰ ਕਮਲਾ ਦੁਆਰਾ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਨੌਧ ਸਿੰਘ ਹੋਰਾਂ ਦੇ ਜਨਮ ਅਸਥਾਨ ਪਿੰਡ ਚੀਚਾ ਦੀ ਪਵਿੱਤਰ ਧਰਤੀ ਉਤੇ 17ਵੀਂ ਤੇ 19ਵੀਂ ਸਦੀ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਇਤਿਹਾਸਿਕ ਯਾਦਗਾਰੀ ਨੀਂਹ ਪੱਥਰ ਰੱਖੇ ਜਾਣ ਉਪਰੰਤ ਉਕਤ ਮਾਂਣਖ਼ਮੱਤੇ ਸ਼ਹੀਦਾਂ ਦਾ ਗੁ: ਸਾਹਿਬ ਭਲੀ-ਭਾਂਤ ਸੁਬਾਏ ਮਾਨ ਹੈ।  ਇੱਧਰ ਵਿਦੇਸ਼ ਨੌਕਰੀ ਦੇ ਨਾਲ-ਨਾਲ ਸਿੱਖੀ ਇਤਿਹਾਸ ਦੇ ਪੰਨਿਆ ਦੀ ਘੋਖ ਕਰਦੇ ਹੋਏ ਇਤਿਹਾਸਕ ਤੱਥ ਅਤੇ ਕੁਰਸੀ ਨਾਵਾਂ ਆਦਿ ਇਕੱਤਰ ਕਰਨ ਉਪਰੰਤ “ਸਿੱਖੀ ਦਾ ਸੁਨਿਹਿਰੀ ਇਤਿਹਾਸ ਸਾਂਭੀ ਬੈਠਾ ਪਿੰਡ ਚੀਚਾ” ਕਿਤਾਬ ਸਰਲੇਖ ਹੇਠ ਬਾਬਾ ਨੌਧ ਸਿੰਘ ਜੀ ਅਤੇ ਜੈਤੋ ਦੇ ਸ਼ਹੀਦ ਬਾਬਾ ਜੱਸਾ ਸਿੰਘ ਹੋਰਾਂ ਦੀ ਇਤਿਹਾਸਕ ਜੀਵਨੀ ਉਤੇ ਖ਼ਰੱੜਾ ਤਿਆਰ ਕਰਦੇ ਹੋਏ ਵਿਦੇਸ਼ ਨੌਕਰੀ ਤੋ ਸਨਿਆਸ ਪਿੱਛੋਂ ਗੁ: ਸ਼ਹੀਦਾਂ ਸਾਹਿਬ ਪਿੰਡ ਚੀਚਾ ਦੀ ਪਵਿੱਤਰ ਧਰਤੀ ਤੋਂ ਲੋਕ ਅਰਪਣ ਕੀਤੇ ਜਾਣ ਦੀ ਭਾਵਨਾਂ ਨੂੰ ਦਿਲ ਵਿੱਚ ਰੱਖ ਕੇ ਗੁ: ਸ਼ਹੀਦਾਂ ਸਾਹਿਬ ਦੇ ਮੁੱਖ ਸੇਵਾਦਾਰ ਨੌਨਿਹਾਲ ਸਿੰਘ ਤੇ ਉਸ ਦੇ ਗੜਵੱਈ ਬਾਬਾ ਰਾਮ ਸਿੰਘ ਹੋਰਾਂ ਨਾਲ ਬੜੇ ਅੱਦਬ ਸਹਿਤ ਵਿਚਾਰ ਕੀਤੀ ਤਾਂ ਉਹਨਾਂ ਵੱਲੋਂ ਕਿਸੇ ਜਾਣ-ਪਛਾਣ ਵਾਲੀ ਪ੍ਰੈਸ ਵਿੱਚ ਅੰਮ੍ਰਿਤਸਰ ਲਿਜਾਅ ਕੇ ਅਤੇ ਦਾਸ ਦੇ ਹੱਥੀਂ ਕੰਪਿਊਟਰ ਵਿੱਚ ਸੇਵ ਕਰਦੇ ਸਮੇਂ 15-20 ਮਿੱਥਹਾਸਿਕ ਨਾਵਾਂ ਦੀ ਲਿਸਟ ਦਾਸ ਦੇ ਹੱਥਾਂ ਵਿੱਚ ਸੋਂਪਦੇ ਹੋਏ ਉਸ ਕਿਤਾਬ ਦੇ ਅੰਦਰ ਜੋੜ ਕੇ ਲਿਖੇ ਜਾਣ ਲਈ ਦੱਬ-ਦੱਬਾ ਬਣਾਉਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਤੂੰ ਨਾ ਲਿਖਿਆ ਤਾਂ ਅਸੀਂ ਆਪਣੀਂ ਮਨ-ਮਰਜ਼ੀ ਮੁਤਾਬਿਕ ਆਪੇ ਹੀ ਲਿਖ ਕੇ ਛੱਪਵਾ ਲਵਾਂਗੇ, ਕਿਉਕਿ ਜੋ ਇਤਿਹਾਸ ਦਾ ਖ਼ਰੱੜਾ ਹੁਣ ਸਾਡੇ ਕੰਪਿਊਟਰ ਵਿੱਚ ਕੈਦ ਹੈ ਕਹਿੰਦੇ ਹੋਏ ਬਾਹਰ ਦਾ ਰਸਤਾ ਵਿਖਾ ਦਿੱਤਾ।ਇੱਥੇ ਜਿਕਰਯੋਗ ਹੈ ਕਿ ਦਾਸ ਲਈ ਇਹ ਸਮਾਂ ਬੜਾ ਚਣੌਤੀਆਂ ਭਰਿਆ ਸੀ, ਕਿਉਂ ਜੋ ਬਾਬਾ ਜੀ ਨੌਧ ਸਿੰਘ ਹੋਰਾਂ ਦਾ ਇਤਿਹਾਸ ਕਿੱਧਰੇ ਵੀ ਗੁਰੂਸਰ ਸਤਲਾਣੀਂ ਸਾਹਿਬ ਨਾਲ ਮੇਲ ਨਹੀ ਸੀ ਖਾ ਰਿਹਾ, ਪਰ ਮੌਕਾਪ੍ਰਸਤ ਲੋਕ ਉਕਤ ਘਿਨੌਉਣੀਂ ਹਰਕਤ ਨੂੰ ਅੰਜ਼ਾਮ ਦੇਣ ਲਈ ਉਤਾਵਲੇ ਸਨ। ਫਲਖ਼ਸਰੂਪ ਕਈ ਸਾਲਾਂ ਦੀ ਹੱਥ-ਕ੍ਰਿੱਤ ਦਾਸ ਦੇ ਹੱਥੋਂ ਨਿੱਕਲ ਜਾਣ ਦਾ ਖਦਸ਼ਾ ਅਤੇ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਸੀ।  ਜਿਕਰਯੋਗ ਹੈ ਕਿ ਬਾਬਾ ਨੌਨਿਹਾਲ ਵੱਲੋਂ ਉਹੀ ਕਰ ਵਿਖਾਇਆ। ਜਿਸ ਦਾ ਡਰ ਸੀ, ਪਰ ਉਕਤ ਅੰਗੂਠਾ ਛਾਪ ਬਾਬਾ ਕੀ ਜਾਣੇਂ ਕਿ ਕਿਸੇ ਦੂਸਰੇ ਇਤਿਹਾਸਕਾਰ ਦੀ ਲਿਖੀ ਹੋਈ ਕਿਤਾਬ ਦੀ ਨਕਲ ਕਰਕੇ ਫੋਕੀ ਸ਼ੋਹਰਤ ਖੱਟਣ ਵਾਲੇ ਅਜਿਹੇ ਵਿਅਕਤੀ ਉਪਰ 420 ਅਤੇ ਮਾਨਹਾਨੀ ਦਾ ਪਰਚਾ ਦਰਜ ਹੋਣ ਦੇ ਨਾਲ ਜੁਰਮਾਨਾ ਅਤੇ ਕੈਦ ਦੋਨੋ ਹੋਣਾ ਲਾਜ਼ਮੀ ਹੈ। ਖੈਰ ਇੱਕ ਅਜਿਹਾ ਸਬੱਬ ਬਣਿਆ ਕਿ ਮੈਂ ਇਕ ਹੱਥ-ਕ੍ਰਿੱਤ ‘ਸਿੱਖੀ ਦਾ ਸੁਨਿਹਿਰੀ ਇਤਿਹਾਸ ਸਾਂਭੀ ਬੈਠਾ ਪਿੰਡ ਚੀਚਾ’ ਪਹਿਲੇ ਅਡੀਸ਼ਨ ਵਿੱਚ 5 ਹਜ਼ਾਰ ਕਿਤਾਬਾਂ ਛੱਪਵਾ ਕੇ ਭੇਟਾਂ ਰਹਿਤ ਬਾਬਾ ਜੀ ਨੌਧ ਸਿੰਘ ਹੋਰਾਂ ਦੇ ਸ਼ਹੀਦੀ ਅਸਥਾਨ ਚੱਬਾ ਸਾਹਿਬ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਬਾਬਾ ਗੱਜਣ ਸਿੰਘ ਅਤੇ ਉਸ ਸਮੇਂ ਦੇ ਮਿਸ਼ਲ ਸ਼ਹੀਦਾਂ ਤਰਨਾਂ ਦਲ ਬਾਬਾ ਬਕਾਲਾ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਮੱਖਣ ਸਿੰਘ ਹੋਰਾਂ ਦੇ ਪਵਿੱਤਰ ਕਰ-ਕਮਲਾਂ ਦੁਆਰਾ ਮਈ 2011 ਨੂੰ ਬਹੁਤ ਸਾਰੇ ਵਿਦਵਾਨ, ਲੇਖਕਾਂ, ਉਘੇ ਇਤਿਹਾਸਕਾਰਾਂ ਸ੍ਰ: ਕੁਲਜੀਤ ਸਿੰਘ ਸਿੱਧੂ ਜਿਹੇ ਆਈ.ਏ.ਐਸ ਅਫਸਰਾਂ ਅਤੇ ਮਹਾਂਪੁਰਖਾਂ ਦੀ ਸ਼ਮੂਲੀਅਤ ਵਿੱਚ ਉਨ੍ਹਾਂ ਦੇ ਸ਼ਹੀਦੀ ਅਸਥਾਨ ਚੱਬਾ ਸਾਹਿਬ ਤੋਂ ਬੜੀ ਸਰਧਾਂ ਭਾਵਨਾ ਨਾਲ ਲੋਕ ਅਰਪਣ ਕਰ ਦਿੱਤੀ ਗਈ, ਜੋ ਵਿਰਸਾ ਸੰਭਾਲ ਸੁਸਾਇਟੀ ਚੀਚਾ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ।

ਬਦ ਕਿਸਮਤੀ ਨਾਲ ਇੱਧਰ ਚੱਬਾ ਸਾਹਿਬ ਤੋਂ ਉਕਤ ਕਿਤਾਬ ਰਲੀਜ਼ ਹੋਣ ਦੀ ਦੇਰ ਸੀ ਕਿ ਉਧਰੋਂ ਬਾਬਾ ਨੌਧ ਸਿੰਘ ਹੋਰਾਂ ਦੇ ਅਖੋਤੀ ਜਨਮ ਅਸਥਾਨ ਦੇ ਆਪੋਂ ਬਣੇ ਮੁੱਖ ਸੇਵਾਦਾਰ ਨੌਨਿਹਾਲ ਸਿੰਘ ਉਰਫ ਬੱਬੀ ਤੇ ਉੁਸ ਦੇ ਖਾਸਮਖਾਸ ਸਿਆਸੀ ਸਲਾਹਕਾਰ ਅਤੇ ਨਵੇਂ ਉਠੇ ਪ੍ਰਚਾਰਕ ਸੁਖਦੀਪ ਸਿੰਘ ਉਰਫ ਨਾਮ੍ਹਾਂ ਅਤੇ ਉਹਨਾਂ ਦੇ ਸਮੱਰਥਕਾਂ ਵੱਲੋਂ ਸਿੱਧੇ-ਅਸਿੱਧੇ ਢੰਗ ਤਰੀਕਿਆਂ ਨਾਲ ਦਾਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਜਾਨ ਲੇਵਾ ਹਮਲੇ ਕੀਤੇ ਜਾਣ ਦੀਆ ਖਬਰਾਂ ਵੀ ਛੱਪੀਆਂ ਸਨ। ਉਪਰੋਕਤ ਇੱਕ ਅਸਲੀ ਤੇ ਦੂਸਰਾ ਨਕਲੀ ਪਿੰਡ ਚੀਚਾ ਨੌਧ ਸਿੰਘ ਦੇ ਮਾਸਟਰ ਮਾਇੰਡ ਸਿਆਸਤਦਾਨਾਂ ਦੀ ਮੀਟਿੰਗ ਸੱਦੀ ਗਈ ਅਤੇ ਮੂਲ ਰੂਪ ਵਿੱਚ ਜੈਤੋ ਦੇ ਸ਼ਹੀਦ ਬਾਬਾ ਜੱਸਾ ਸਿੰਘ ਜੀਆਂ ਦੇ ਅੱਤ ਭੋਲੇ ਤੇ ਗਰੀਬੜੇ ਵਾਰਿਸ ਬਾਬਾ ਨਿੰਮਾ ਸਿੰਘ, ਬਾਬਾ ਝਿੰਮਾਂ ਸਿੰਘ ਤੇ ਬਾਬਾ ਕਰਮ ਸਿੰਘ ਹੋਰਾਂ ਨੂੰ ਮੇਰੇ ਖਿਲਾਫ ਮੌਹਰਾਂ ਬਣਾ ਕੇ ਅਤੀ ਬੇ-ਬੁਨਿਆਦ ਦੋਸ਼ ਲਗਾਉਦੇ ਹੋਏ ਮਿਤੀ 4 ਜੁਲਾਈ 2012 ਨੂੰ ਸੱਮਣ ਕੱਢ ਦਿੱਤੇ ਗਏ। ਇੱਥੇ ਗੌਰਤੱਲਬ ਹੈ ਕਿ ਜਿੰਨ੍ਹਾਂ ਸਾਬਕਾ ਤੇ ਮੌਜੂਦਾ ਪੰਚਾਇਤ-ਪਤਵੰਤਿਆ ਅਤੇ ਮੋਹਤਬਰ ਆਗੂਆਂ ਵੱਲੋਂ ਮਿਤੀ 20 ਅ੍ਰਪੈਲ 1981 ਦੇ ਦਿਨ ਆਪਣੇਂ ਸ਼ਾਨਾਂ-ਮੱਤੇ ਸ਼ਹੀਦਾਂ ਦੇ ਜੱਦੀ-ਪੁਸ਼ਤੀ ਪਿੰਡ ਚੀਚਾ ਨੂੰ ‘ਬਾਬਾ ਦੀਪ ਸਿੰਘ ਜੀ ਸ਼ਹੀਦ ਨਗਰ’ ਦੀ ਉਪਾਧੀ ਨਾਲ ਨਿਵਾਜਦੇ ਹੋਏ ਸੁਰਖੀਆਂ ਹੇਠ ਇਸ਼ਤਿਹਾਰ ਛੱਪਵਾ ਕੇ ਆਪਣੇਂ ਹੱਥੀਂ ਨੀਂਹ ਪੱਥਰ ਰੱਖਵਾਇਆ ਗਿਆ।

ਪਰੰਤੂ ਬਹੁਤ ਦੁੱਖ ਦੀ ਗੱਲ ਕਿ 8-10 ਸਾਲਾਂ ਦੀ ਚੁੱਪੀ ਧਾਰਨ ਪਿੱਛੋਂ ਉਨ੍ਹਾਂ ਹੀ ਸਿਆਸਤਦਾਨਾਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਆਪਣੇ ਹੀ ਸ਼ਹੀਦ ਪੁਰਖਿਆਂ ਦੇ ਜੱਦੀ-ਪੁਸ਼ਤੀ ਪਿੰਡ ਨੂੰ ਭੜੋਲੇ ਵਿੱਚ ਪਾ ਕੇ ਉਤੋਂ ਲਿੱਪ ਦੇਣ ਦੀ ਕੋਸ਼ਿਸ਼ ਕਰਦੇ ਹੋਏ ਤਰੱਕੀਆਂ ਦੀ ਰਾਹ ਉਤੇ ਪੋਣ ਦੀ ਬਜਾਏ ਸਗੋਂ ਉਹਨਾ ਦੇ ਤਖੱਲਸ ਉਤੇ ਇੱਕ ਦੂਸਰਾ ਡੁਪਲੀਕੇਟ ਪਿੰਡ ਚੀਚਾ ਨੌਧ ਸਿੰਘ ਦੇ ਨਾਂ ਉਤੇ ਇੱਕ ਵੱਖਰਾ ਪਿੰਡ ਸਥਾਪਤ ਕਰਦੇ ਹੋਏ ਆਪਣੀਂ ਵੱਖਰੀ ਪੰਚਾਇਤ ਚੁਣ ਲਈ ਗਈ ਅਤੇ ਬਾਬਾ ਨੌਧ ਸਿੰਘ ਹੋਰਾਂ ਦੇ ਅਸਲ ਵਿਰਾਸਤੀ ਪਿੰਡ ਚੀਚਾ ਨੂੰ ਰਾਮ ਭਰੋਸੇ ਛੱਡ ਦਿੱਤਾ।  ਇਤਿਹਾਸ ਗਵਾਹ ਹੈ ਕਿ ਇਸ ਹਕੀਕਤ ਅੰਦਰਲਾ ਕੌੜਾ ਸੱਚ ਸੁਣ ਕੇ ਪੱਥਰ ਦਿਲ ਵੀ ਰੋ ਪੈਂਣਗੇ ਕਿ ਬਾਬਾ ਨੌਧ ਸਿੰਘ ਹੋਰਾਂ ਦੀਆਂ ਪਿਤਾ-ਪੁਰਖੀ ਕੁਰਬਾਨੀਆਂ ਤੋਂ ਖੁਸ਼ ਹੋ ਕੇ ਮਹਾਰਾਜਾ ਦਲੀਪ ਸਿੰਘ ਵੱਲੋਂ ਚੀਚਾ ਵਿਖੇ 5 ਖੂਹ ਲਗਵਾ ਕੇ ਅਤੇ ਪੰਜਾਂ ਖੂਹਾਂ ਉਤੇ ਜਗੀਰਾਂ ਜੋ 18ਵੀਂ ਸਦੀ ਅੰਦਰ ਉਨ੍ਹਾਂ ਦੇ ਪਤੋਤੜੇ ਸ੍ਰ: ਕ੍ਰਿਪਾਲ ਸਿੰਘ ਜੋ ਉਸ ਵਕਤ ਕੇਵਲ 7 ਸਾਲ ਦਾ ਸੀ, ਤੋਹਫੇ ਵੱਜੋਂ ਉਨ੍ਹਾਂ ਦੇ ਨਾਮ ਉਤੇ ਲਿੱਖ ਦਿੱਤੀਆਂ। ਤਵਾਰੀਖ ਦੇ ਅਨੁਸਾਰ ਉਨ੍ਹਾਂ ਦੀ ਮੋਤ 1904 ਵਿੱਚ ਹੋਈ ਲਿਖਿਆ ਹੋਇਆ ਹੈ।ਅਜੇ ਕੱਲ ਦੀ ਗੱਲ ਹੈ ਕਿ ਮੋਰਚਾ ਗੰਗਸਰ ਜੈਤੋ ਦੌਰਾਨ ਇੱਕ ਪਾਸੇ ਬਾਬਾ ਨੌਧ ਸਿੰਘ ਜੀਆਂ ਦੇ ਪਵਿੱਤਰ ਖੂਨ ਦੀ ਅੰਸ਼-ਬੰਸ ਉਨ੍ਹਾਂ ਦੀ 7ਵੀਂ ਪੀੜ੍ਹੀ ਦੇ ਵਾਰਿਸ ਜਥੇਦਾਰ ਕੇਹਰ ਸਿੰਘ ਆਪਣੇ ਰਾਵਲ ਪਿੰਡੀ ਜੇਲ੍ਹ ਅੰਦਰ ਗ੍ਰਫਿਤਾਰ ਸਾਥੀਆਂ ਸਮੇਤ ਨੰਗੇ ਪਿੰਡੇ ਤਸ਼ੱਦਦ ਝੱਲ ਰਹੇ ਸਨ ਤੇ ਦੂਜੇ ਪਾਸੇ ਉਨ੍ਹਾਂ ਦੀ ਮਜ਼ਬੂਰੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੀ ਬੇ-ਅਬਾਦ ਪਈ ਜਗੀਰ ਨੂੰ ਹੜੱਪ ਕੀਤੇ ਜਾਣ ਖਾਤਰ ਉਨ੍ਹਾਂ ਦੇ ਛੋਟੇ ਭਰਾ ਸ੍ਰ: ਤਾਰਾ ਸਿੰਘ ਦੀ ਅੰਗਰੇਜੀ ਹਕੂਮਤ ਦੀ ਮੁਖਬਰੀ ਕਰਕੇ ਲਾਹੌਰ ਜੇਲ੍ਹ ਵਿਖੇ ਬੰਦ ਕਰਨ ਪਿੱਛੋਂ ਫਾਂਸੀ ਉਤੇ ਚਾੜ ਕੇ ਸ਼ਹੀਦ ਕੀਤੇ ਜਾਣ ਪਿੱਛੋਂ ਉਨ੍ਹਾਂ ਦੀ ਦੇਹ ਨੂੰ ਬੈਲਾਂ ਵਾਲੇ ਗੱਡੇ ਉਤੇ ਲੱਦ ਕੇ ਲਾਹੌਰ ਤੋਂ ਉਨ੍ਹਾਂ ਦੇ ਜੱਦੀ ਪਿੰਡ ਚੀਚਾ ਵਿਖੇ ਲਿਆਦੇ ਜਾਣ ਤੇ ਸੋਂਗ ਵਿੱਚ ਡੁੱਬੇ ਹੋਏ ਚੀਚਾ ਅਤੇ ਅਟਾਰੀ ਹਲਕੇ ਅੰਦਰਲੇ ਸਮੁੱਚੇ ਸੰਧੂਆਂ ਦੇ ਸਤਾਹਰੇ ਦੀ ਜਨਤਾ ਵੱਲੋਂ 3 ਦਿਨਾਂ ਤੱਕ ਆਪਣੇ ਚੁੱਲਿਆਂ ਵਿੱਚ ਅੱਗਾਂ ਨਹੀ ਸਨ ਬਾਲੀਆਂ।  ਇੱਕ ਸਮਾਂ ਸੀ ਜਦ ਅਟਾਰੀ ਹਲਕੇ ਅੰਦਰਲੇ 17 ਤੋਂ 22 ਪਿੰਡਾਂ ਉਤੇ ਉਨ੍ਹਾਂ ਦੀ ਮਿਸਲ ਦਾ ਰਾਜ ਕਾਇਮ ਸੀ। ਬੇਸ਼ੱਕ ਸ਼ਹੀਦ ਜਾਤ-ਪਾਤ ਤੋਂ ਉਪਰ ਉਠ ਕੇ ਹੁੰਦੇ ਨੇ, ਪਰ ਉਨ੍ਹਾਂ ਦੀ ਪਰਿਵਾਰਕ ਗੋਤ ਸੰਧੂ ਹੋਣ ਕਾਰਨ ਉਕਤ ਸਾਰੇ ਪਿੰਡ ‘ਸੰਧੂਆ ਦਾ ਸਤ੍ਹਾਰਾ’ ਕਰਕੇ ਜਾਣਿਆਂ ਜਾਂਦਾ ਸੀ। ਹਕੀਕਤ ਵਿੱਚ ਇਹ ਸਾਰੇ ਪਿੰਡ ਇੱਕੋ ਹੀ ਨਾਂਅ ਨਾਲ ਜਾਣੇ ਜਾਂਦੇ ਪਿੰਡ ਚੀਚਾ-ਭਕਨਾਂ ਦੇ ਗਰਭ ਵਿੱਚੋ ਨਿਕਲੀਆਂ ਹੋਈਆਂ ਸ਼ਾਖਾਵਾਂ ਦੇ ਰੂਪ ਵਿੱਚ ਹਨ। ਮਹਿਜ਼ ਫਿਲਮੀਂ ਅਦਾਕਾਰਾ ਧਰਮਿੰਦਰ ਦਾ ਜਲੰਧਰ ਜਿਲ੍ਹੇ ਵਿੱਚ ਪੈਂਦਾ ਪਿੰਡ ‘ਸ਼ਾਹਨੇਵਾਲ’ ਵੀ ਚੀਚਾ-ਭਕਨਾ ਦੀ ਹੀ ਇੱਕ ਪਦੈਸ਼ ਹੈ।

ਵਰਣਨਯੋਗ ਹੈ ਕਿ ਉਕਤ ਸਾਰੇ ਪਿੰਡਾਂ ਅੰਦਰ ਬਾਬਾ ਜੀ ਨੌਧ ਸਿੰਘ ਹੋਰਾਂ ਦੇ ਵਡੇਰੇ ਪੁਰਖ ‘ਬਾਬਾ ਕਾਲਾ ਮਹਿਰ ਸੰਧੂ’ ਦੀਆਂ ਪੁਰਾਤਨ ਯਾਦਗਾਰਾਂ ਅੱਜ ਵੀ ਸੁਸ਼ੋਭਤ ਹਨ ਤੇ ਉਸ ਨੂੰ ਆਪਣਾ ਇਸ਼ਟ ਮੰਨਦੇ ਹਨ। ਮਹਿਜ ਸੰਧੂ ਗੋਤ ਨਾਲ ਸਬੰਧਿਤ ਇੰਨ੍ਹਾਂ ਸੰਧੂਆਂ ਦੇ ਸਤਾਹਰੇ ਅੰਦਰਲੇ ਪਿੰਡਾਂ ਦੀ ਲਿਸਟ ਵਿੱਚ ਚੀਚਾ, ਭਕਨਾ, ਨੱਥੂਪੁਰਾ, ਚੱਕਮੁਕੰਦ, ਖਾਸਾ, ਖੁਰਮਣੀਆਂ, ਹੁਸ਼ਿਆਰ ਨਗਰ, ਮਹਿਮੂਦ ਨਗਰ, ਕੱਲਵਾਲ, ਲੱਧੇਵਾਲ, ਅੰਚਿੰਤਕੋਟ, ਲਹੌਰੀਮੱਲ, ਨੂਰਪੁਰ ਪੱਧਰੀ, ਕੌਲੋਵਾਲ, ਘਰਿੰਡੀ-ਘਰਿੰਡਾ, ਮੂਲਾ-ਬਹਿਰਾਮ, ਰਾਜਾਤਾਲ, ਛਿੱਡਣ, ਗਹਿਰੀ, ਮੁਹਾਵਾ ਅਤੇ ਨੇਸ਼ਟਾ ਆਦਿ ਪਿੰਡ ਸ਼ਾਮਿਲ ਹਨ। ਗੌਰਤਲਬ ਹੈ ਕਿ ਪੂਰਾ ਪੰਜਾਬ ਅਤੇ ਦੇਸ਼-ਦੁਨੀਆਂ ਅੰਦਰ ਜਿੱਥੇ ਵੀ ਕਿੱਤੇ ਕੋਈ ਸੰਧੂ ਗੋਤ ਨਾਲ ਸਬੰਧਿਤ ਸਰਦਾਰ ਆਪਣੀ ਜਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇਂ ਪੁਰਖਿਆਂ ਦੇ ਪਿੱਛੋਕੜ ਉਤੇ ਇੱਕ ਪੰਛੀ ਝਾਤ ਮਾਰਦੇ ਹੋਏ ਇਹ ਸਮਝ ਲੈਣਾ ਉਨ੍ਹਾਂ ਦਾ ਬੁਨਿਆਦੀ ਹੱਕ ਬਣਦਾ ਹੈ ਕਿ ਅੰਮ੍ਰਿਤਸਰ ਜਿਲ੍ਹੇ ਅੰਦਰਲੇ ਇੱਕੋ ਹੀ ਨਾਮ ਨਾਲ ਜਾਣੇ ਜਾਂਦੇ ਚੀਚਾ-ਭਕਨਾਂ ਪਿੰਡ ਨੂੰ ਦੁਨੀਆਂ ਭਰ ਵਿੱਚ ਵੱਸਦੇ ਸੰਧੂ ਸਰਦਾਰਾਂ ਦੇ ਪਦੈਸ਼ੀ ਜਨਮ ਅਸਥਾਨ ਪਿੰਡ ਹੋਣ ਦਾ ਮਾਣ ਹਾਸਲ ਹੈ ਅਤੇ ਉਕਤ ਸਾਰੇ ਦੇ ਸਾਰੇ ਸੰਧੂ ਬਾਬਾ ਨੌਧ ਸਿੰਘ ਜੀਆਂ ਦੇ ਇਸ ਵਿਸ਼ਾਲ ਪਰਿਵਾਰ ਦਾ ਇੱਕ ਅਹਿਮ ਹਿੱਸਾ ਹਨ।ਵਿਰਸਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਵਜੋਂ ਦਾਸ ਵੱਲੋਂ ਅੱਗੇ ਆ ਕੇ ਸ਼ਹੀਦੀ ਪਰਿਵਾਰਾਂ ਦੇ ਬਣਦੇ ਹੱਕ ਮਾਣ-ਸਨਮਾਨ ਅਤੇ ਉਨ੍ਹਾਂ ਦੀਆਂ ਰੁੱਕੀਆਂ ਪੈਨਸ਼ਨਾਂ ਫਰੀਡਮ ਫਾਈਟਰ ਵਿਭਾਗ ਚੰਡੀਗੜ੍ਹ ਦੁਆਰਾ ਸੂਬਾ ਸਰਕਾਰ ਵੱਲੋਂ ਮਨਜੂਰ ਹੋ ਚੁੱਕੀ ਕੇਵਲ 25-25 ਹਜਾਰ ਰੁਪਏ ਵਿੱਤੀ ਸਹਾਇਤਾ ਅਤੇ ਸਰਟੀਫਿਕੇਟ ਆਦਿ ਦਿੱਤੇ ਜਾਣ ਖਾਤਰ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਜੀ ਅੱਗੇ ਪੇਸ਼ ਹੋ ਕੇ ਕਾਨੂੰਨੀ ਪ੍ਰਕਿਰਿਆ ਦੁਆਰਾ ਸ੍ਰੋਮਣੀ ਗੁ: ਪ੍ਰਬੰਧ ਕਮੇਟੀ ਪ੍ਰਧਾਨ ਸਵ: ਅਵਤਾਰ ਸਿੰਘ ਮੱਕੜ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਮੰਗ ਪੱਤਰ ਸੋਪੇ ਜਾਣ ਉਪਰੰਤ ਮਿਤੀ 7 ਜੁਲਾਈ 2014 ਨੂੰ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ੀ ਕੋਠੀ ਵਿਖੇ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਸੀ, ਪਰ ਉਧਰ ਕਿਸੇ ਡੂੰਘੀ ਸਾਜਿਸ ਦੇ ਤਾਹਿਤ ਬਿੰਨ੍ਹਾਂ ਵਜ੍ਹਾਂ ਦੋਬਾਰਾ ਇੰਨਕੁਆਰੀ ਪਵਾ ਕੇ ਡੀ.ਸੀ. ਅੰਮ੍ਰਿਤਸਰ ਦੇ ਕਾਨੂਗੋ ਬਲਵਿੰਦਰ ਸਿੰਘ ਦਫਤਰ ਵਿੱਚੋਂ ਗੁਰਮੇਜ ਸਿੰਘ ਨੰਬਰਦਾਰ ਦੀ ਮਿਲੀ ਭੁਗਤ ਦਾ ਨਤੀਜਾ ਉਨ੍ਹਾਂ ਦੀਆਂ ਪਹਿਚਾਣ ਹੋ ਚੁੱਕੀਆਂ 6 ਦੀਆਂ 6 ਫਾਇਲਾਂ ਕਿਸੇ ਭੇਦ ਭਰੀ ਹਾਲਤ ਵਿੱਚ 2014 ਤੋਂ ਖੁਰਦ-ਬੁਰਦ ਕੀਤੇ ਜਾਣਾ ਛੱਕ ਦੇ ਘੇਰੇ ਵਿੱਚ ਹੈ ਅਤੇ ਵਿਜ਼ੀਲੈਸ ਦੁਆਰਾ ਜਾਂਚ-ਪੜਤਾਲ ਦੀ ਮੰਗ ਕਰਦੇ ਹਨ।

ਇੱਕ ਦੂਸਰੇ ਪਹਿਲੂ ਉਤੇ ਬਾਬਾ ਜੀ ਦੀ 9ਵੀਂ ਪੀੜੀ ਜਥੇਦਾਰ ਨਿਰਮਲ ਸਿੰਘ ਵੱਲੋਂ ਸੰਨ-ਸੰਨੀ ਖੁਲਾਸਾ ਕਰਦੇ ਹੋਏ ਦੱਸਿਆ ਕਿ ਬਾਬਾ ਨੌਧ ਸਿੰਘ ਜੀਆਂ ਦਾ ਨਾਨਕ ਸ਼ਾਹੀ ਇੱਟਾਂ ਨਾਲ ਚਿਣਿਆਂ ਹੋਇਆ ਅੱਜ ਢੈਹ-ਢੇਰੀ ਹੋ ਚੁੱਕਾ 7 ਮਜ਼ਲੇ ਮਹੱਲ ਰੂਪੀ ਪਦੈਸ਼ੀ ਘਰ ਜਿੱਥੇ ਉਨ੍ਹਾਂ ਦੇ ਜਨਮ ਸਮੇਂ ਮਹਿਕਾਂ ਵੰਡ ਦੀਆਂ ਕਿਲਕਾਰੀਆਂ ਗੂਜੀਆਂ ਅੱਜ ਵੀ ਇੱਕ ਖਸਤਾ ਹਾਲਤ ਹਵੇਲੀ ਦੇ ਰੂਪ ਵਿੱਚ ਸੁਭਾਏ ਮਾਣ ਹੋਂਣ ਦੇ ਬਾਵਜੂਦ ਸਮੂਹ ਸ਼ਹੀਦਾਂ ਦੇ ਇਤਿਹਾਸਕ ਯਾਦਗਾਰੀ ਗੁ: ਸਾਹਿਬ ਨੂੰ ਸਿੱਖੀ ਸਿਧਾਤਾਂ ਦੇ ਉਲਟ ਸ਼੍ਰੀਮਾਨ ਬਾਬਾ ਨੌਧ ਸਿੰਘ ਹੋਰਾਂ ਦੇ ਜਨਮ ਅਸਥਾਨ ਹੋਣ ਦਾ ਦਾਅਵਾ ਕਰਨ ਵਾਲੇ ਅਖੋਤੀ ਸੇਵਾਦਾਰ ਨੌਨਿਹਾਲ ਸਿੰਘ ਤੇ ਉਸ ਦੇ ਪ੍ਰਚਾਰਕ ਸੁਖਦੀਪ ਸਿੰਘ ਵੱਲੋਂ ਚੀਚਾ ਦੇ ਇਤਿਹਾਸ ਦੀ ਸ਼ਵੀ ਨੂੰ ਵਿਗਾੜ ਕੇ ਝੂਠੀ ਸ਼ੋਹਰਤ ਖੱਟਣ ਦੀ ਖਾਤਰ ਵੱਡੇ ਪੱਧਰ ‘ਤੇ ਸ਼ੋਸਣ ਕੀਤਾ ਜਾ ਰਿਹੈ।
ਸੋ ਇੱਧਰ ਜਥੇਦਾਰ ਨਿਰਮਲ ਸਿੰਘ ਸ਼ਹੀਦੀ ਪਰਿਵਾਰ ਵੱਲੋਂ ਉਕਤ ਪ੍ਰਚਾਰਕ ਸੁਖਦੀਪ ਸਿੰਘ ਅਤੇ ਨੌਨਿਹਾਲ ਸਿੰਘ ਦੀ ਉਕਾਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਨਤਾ ਦੀ ਅਦਾਲਤ ਵਿੱਚ ਜੱਗ-ਜਾਹਿਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸ਼ਹੀਦ ਪੁਰਖਿਆ ਦੇ 7 ਪੀੜੀਆਂ ਦੇ ਇਤਿਹਾਸਿਕ ਦਸਤਾਵੇਜ ਤੱਥਾਂ ਦੇ ਅਧਾਰਤ ਕੁਰਸੀਨਾਮਾ ਸਰਕਾਰੇ-ਦਰਬਾਰੇ ਹੱਕ-ਹਬੂਬ ਦਾਸ ਦੀ ਦੂਰ ਅੰਦੇਸ਼ੀ ਸੋਚ ਅਤੇ ਯੋਗਤਾ ਨੂੰ ਦੇਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਬੜੇ ਅਦਬ ਨਾਲ ਉਨ੍ਹਾਂ ਦੀ ਝੋਲੀ ਵਿੱਚ ਪਾ ਚੁੱੱਕੇ ਹਨ ਅਤੇ ਉਹ ਅੱਜ ਵੀ ਕਾਇਦੇ-ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੱਕ ਸੱਚ ਦੀ ਲੜਾਈ ਲੜ ਰਹੇ ਹਨ।ਇੱਥੇ ਜ਼ਿਕਰਯੋਗ ਹੈ ਕਿ ਇਕ ਪਾਸੇ ਸ੍ਰੀਮਾਨ ਬਾਬਾ ਨੌਧ ਸਿੰਘ ਜੀਆਂ ਦੀ ਸੱਤਵੀਂ ਪੀੜ੍ਹੀ ਜੱਲ੍ਹਿਆਂ ਵਾਲੇ ਬਾਗ ਅਤੇ ਜੈਤੋ ਦੇ ਸ਼ਹੀਦ ਭਾਈ ਤਾਰਾ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਜਥੇ: ਕਿਹਰ ਸਿੰਘ ਅਤੇ ਅੱਧੀ ਦਰਜਨ ਸ਼ਹੀਦਾਂ ਦਾ ਸਿਵਾ ਅੱਜ ਵੀ ਬੱਲ ਰਿਹੈ ਤੇ ਦੂਜੇ ਪਾਸੇ ਅੰਗਰੇਜ ਦੇ ਪਿੱਠੂ ਅਤੇ ਕੌਮ ਦੇ ਗਦਾਰਾਂ ਵੱਲੋਂ ਉਨ੍ਹਾਂ ਦੀਆਂ ਬੇਰਹਿਮੀ ਨਾਲ ਹੜੱਪ ਕੀਤੀਆਂ ਗਈਆ ਜਗੀਰਾਂ ਦਾ ਹਨਨ ਕੀਤੇ ਜਾਣ ਵਾਸਤੇ ਉਨ੍ਹਾਂ ਦੇ ਜੱਦੀ-ਪੁਸ਼ਤੀ ਪਿੰਡ ਉਨ੍ਹਾਂ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਨੂੰ ਆਪਣੇ ਕਬਜ਼ੇ ਹੇਠ ਦਬਾਅ ਕੇ ਬੜੀ ਬੇਸ਼ਰਮੀ ਨਾਲ ਉਨ੍ਹਾਂ ਦੇ ਮਾਣ-ਮੱਤੇ ਇਤਿਹਾਸ ਦਾ ਕਤਲ ਕਰਕੇ ਉਨ੍ਹਾਂ ਦੀ ਕੁਦਰਤੀ ਹੋਂਦ ਨੂੰ ਖਤਮ ਕੀਤਾ ਜਾ ਰਿਹੈ ਹੈ। ਜਥੇ: ਨਿਰਮਲ ਸਿੰਘ ਦੇ ਅਨੁਸਾਰ ਦਾਸ ਗੁਰਮੀਤ ਸਿੰਘ ਚੀਚਾ ਤੇ ਉਨ੍ਹਾਂ ਵੱਲੋਂ ਜ਼ਮੀਨੀ ਪੱਧਰ ਤੋਂ ਲੈ ਕੇ ਡੀ.ਸੀ. ਅੰਮ੍ਰਿਤਸਰ ਪ੍ਰਸ਼ਾਸ਼ਨ, ਹਲਕੇ ਦੇ ਮੰਤਰੀ ਤੇ ਵਜੀਰਾਂ ਤੋਂ ਉਪਰ ਉਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ਼੍ਰੋ:ਗੁ:ਪ੍ਰ: ਕਮੇਟੀ ਦੇ ਸਵ: ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਬਾਬਾ ਨੌਧ ਸਿੰਘ ਜੀਆਂ ਦੇ ਸ਼ਹੀਦੀ ਅਸਥਾਨ ਚੱਬਾ ਸਾਹਿਬ ਦੇ ਮੁੱਖੀ ਸਵੇਦਾਰ ਬਾਬਾ ਗੱਜਣ ਸਿੰਘ ਅਤੇ ਸੰਤ ਬਾਬਾ ਅਵਤਾਰ ਸਿੰਘ ਦਲ ਪੰਥ ਬਾਬਾ ਬਿੱਧੀ ਚੰਦ ਛੀਨਾ ਸੁਰਸਿੰਘ ਵਾਲਿਆ ਪਾਸ ਇੰਨਸਾਫ ਪ੍ਰਤੀ ਬਾਰ-ਬਾਰ ਬੇਨਤੀਆਂ ਕਰਨ ਦੇ ਸ਼ਹੀਦ ਬਾਬਾ ਨੌਧ ਸਿੰਘ ਜੀਆਂ ਦੇ 9ਵੀਂ ਪੀੜ੍ਹੀ ਦੇ ਵਾਰਸਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰੇ ਜਾਣ ਪਿਛੋਂ

ਮਨਿਸਟਰੀ ਆਫ ਹੋਮ ਅਫਾਇਰੀਜ ਭਾਰਤ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨ ਤੇ ਕਾਰਵਾਈ ਦੌਰਾਨ ਉਸ ਸਮੇਂ ਦੇ ਸਾਬਕਾ ਡੀ.ਸੀ. ਸੰਘਾ ਸਾਬ ਵੱਲੋਂ ਉਕਤ ਕੇਸ ਬੀ.ਡੀ.ਓ. ਅਟਾਰੀ ਨੂੰ ਸੌਪੇਂ ਜਾਣ ਤੇ 5-7 ਚੱਕਰ ਕੱਟਣ ਪਿਛੋਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਸ ਪਾਸ ਯੋਗ ਪਾਵਰ ਨਹੀਂ ਹੈ। ਸੋ ਉਕਤ ਕੇਸ ਰੱਦੀ ਦੀ ਟੋਕਰੀ ਵਿੱਚ ਸੁੱਟਦੇ ਹੋਏ ਸਰਕਾਰ ਦੇ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਸੋ ਦਾਸ ਨੇ ਹਲਾਤਾ ਨੂੰ ਸਮਝਦੇ ਹੋਏ ਜਿਊਂਦੇ ਜੀ ਆਪਣੇ 10ਵੇਂ ਦਾ ਭੋਗ ਪਵਾ ਕੇ ਆਪਣੇ ਮਾਣ-ਮੱਤੇ ਸ਼ਹੀਦਾਂ ਦੀ ਅੱਣਖ ਤੇ ਗੈਰਤ ਉਤੋਂ ਕੁਰਬਾਨ ਹੋ ਜਾਣ ਦਾ ਸੰਕੱਲਪ ਲੈ ਕੇ ਤਿੰਨ ਵਾਰੀ ਭੁੱਖ ਹੜਤਾਲਾਂ ਅਤੇ ਟੈਂਕੀ ਉਤੇ ਚੜ੍ਹ ਕੇ ਆਤਮ ਦਾਹ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੇ ਜੱਦੀ-ਪੁਸ਼ਤੀ ਪਿੰਡ ਅਤੇ ਇਤਿਹਾਸਕ ਅਸਥਾਨਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਗੇ ਲੰਘਣ ਵਾਲੇ ਅੱਜ ਦੇ ਅਬਦਾਲੀਆਂ ਤੋਂ ਅਜ਼ਾਦ ਕਰਵਾਉਣ ਪ੍ਰਤੀ ਪਿਛਲੇ ਇੱਕ ਦਹਾਕੇ ਤੋਂ ਵਿਢਿਆ ਹੋਇਆ ਸੰਘਰਸ਼ ਅੱਜ ਵੀ ਜਾਰੀ ਹੈ, ਪਰ ਇਧਰ ਮਾਨਯੋਗ ਹਾਈ ਕੋਰਟ ਵਿੱਚ ਦਾਇਰ ਕੀਤੇ ਗਏ ਕੇਸ ਨੂੰ ਕੱਚੇ ਉਤੇ ਲਾਹ ਕੇ ਪੰਚਾਇਤ ਭਵਨ ਮੋਹਾਲੀ, ਚੰਡੀਗੜ੍ਹ ਦੇ ਡਾਇਰੈਕਟਰ ਸਾਹਿਬ ਵੱਲੋਂ ਦਾਸ ਨੂੰ ਇੱਕਲਾ ਦੱਸ ਕੇ ਕੇਸ ਰੱਦ ਕੀਤੇ ਜਾਣ ਤੇ ਇਸ ਬੇ-ਤੁੱਕੇ ਫੈਸਲੇ ਉਤੇ ਸਵਾਲ ਚੁੱਕਦੇ ਹੋਏ ਕਿ ਅਗਰ ਕਿਸੇ ਹੱਕ-ਸੱਚ ਦੇ ਫੈਸਲੇ ਨੂੰ ਲੈ ਕੇ ਕਾਨੂੰਨ ਦੀ ਲੜਾਈ ਲੜਨ ਵਾਲੇ ਕਿਸੇ ਇੱਕ ਇੱਕਲੇ ਵਿਅਕਤੀ ਉਤੇ ਕੋਟ ਦਾ ਅਜਿਹਾ ਫੈਸਲਾ ਲਾਗੂ ਕੀਤਾ ਜਾਂਦਾ ਹੈ ਤਾਂ ਸ਼ਹੀਦ ਬਾਬਾ ਨੌਧ ਸਿੰਘ ਹੋਰਾਂ ਦੀ 9ਵੀਂ ਪੀੜ੍ਹੀ ਦੇ ਮੁੱਖੀ ਵਾਰਸ ਜਥੇ: ਨਿਰਮਲ ਸਿੰਘ ਅਤੇ ਦਾਸ ਗੁਰਮੀਤ ਸਿੰਘ ਚੀਚਾ ਆਦਿ ਵੱਲੋਂ ਉਕਤ ਡਾਇਰੈਕਟਰ ਸਾਹਿਬ ਨੂੰ ਦੋ-ਟੁਕ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਹੈ ਕਿ ਉਹ ਅਜਿਹੇ ਸਿੱਖ ਧਰਮ ਨੂੰ ਛੱਡ ਕੇ ਕਿਸੇ ਦੂਸਰੇ ਧਰਮ ਵਿੱਚ ਸ਼ਾਮਲ ਹੋਣ ਦੀਆਂ ਕਲੰਕਿਤ ਖਬਰਾਂ ਪਿਛਲੇ ਦਿਨੀ ਅਖਬਾਰਾਂ ਵਿੱਚ ਛੱਪ ਕੇ ਮੀਡੀਆ ਉਤੇ ਬਾਖੂਬੀ ਵਾਇਰਲ ਵੀ ਹੋਈਆਂ ਸਨ।ਸ਼ਹੀਦ ਬਾਬਾ ਨੌਧ ਸਿੰਘ ਜੀਆਂ ਦੇ 9ਵੀਂ ਪੀੜ੍ਹੀ ਜਥੇ: ਨਿਰਮਲ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੀ ਬੁੱਝ-ਦਿਲੀ ਨਹੀਂ, ਸਗੋਂ ਉਨ੍ਹਾਂ ਦੀ ਪਰਖ ਦੀ ਘੜੀ ਸੀ, ਜਿਹੜੇ ਮੂਲ ਰੂਪ ਵਿੱਚ ਬਾਬਾ ਦੀਪ ਸਿੰਘ ਸ਼ਹੀਦੀ ਮਿਸਲ ਦੇ ਮੁੱਖੀ ਜਥੇਦਾਰ ਉਂਝ ਤਾਂ ਭਾਂਵੇ ਬਾਬਾ ਨੌਧ ਸਿੰਘ ਜੀਆਂ ਨੂੰ ਆਪਣੀ ਮਿਸਲ ਦਾ ਮੋਹਰੀ ਜਥੇਦਾਰ ਵੀ ਮੰਨਦੇ ਹਨ, ਪਰ ਉਪਰੋਕਤ ਸੰਸਥਾਵਾਂ ਜਿਨ੍ਹਾਂ ਦਾ ਉਪਰ ਵਰਨਣ ਕੀਤਾ ਜਾ ਚੁੱਕਾ ਹੈ। ਉਕਤ ਖਬਰ ਨੂੰ ਪੜ੍ਹ ਕੇ ਕਿਸੇ ਇੱਕ ਵੱਲੋਂ ਵੀ ਹਾਅ ਦਾ ਨਆਰਾ ਨਾ ਮਾਰਿਆ ਜਾਣਾ ਆਪਣੇ-ਆਪ ਵਿੱਚ ਕਿਤੇ ਨਾ ਕਿਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ, ਇਧਰ ਜਥੇ: ਨਿਰਮਲ ਸਿੰਘ ਵੱਲੋਂ ਆਪਣੇ ਸ਼ਹੀਦ ਬਾਪੂ ਬਾਬਾ ਨੌਧ ਸਿੰਘ ਹੋਰਾਂ ਦੀ ਸਲਾਨਾਂ ਬਰਸੀ ਮੌਕੇ ਉਨ੍ਹਾਂ ਦੀ 7ਵੀਂ ਪੀੜ੍ਹੀ ਸੰਨ 1919 ਜਲ੍ਹਿਆਂ ਵਾਲਾ ਬਾਗ ਅਤੇ ਜੈਤੋਂ ਦੇ ਸ਼ਹੀਦੀ ਪਰਿਵਾਰ ਭਾਈ ਤਾਰਾ ਸਿੰਘ ਅਤੇ ਜਥੇ: ਕਿਹਰ ਸਿੰਘ ਸਮੇਤ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਪਿਛਲੇ ਇੱਕ ਦਹਾਕੇ ਤੋਂ ਵਿੱਢੇ ਸੰਘਰਸ਼ ਨੂੰ ਤੇਜ ਕਰਦੇ ਹੋਏ ਆਪਣੇ ਗ੍ਰਹਿ ਵਿਖੇ ਇੱਕ ਵਿਸ਼ਾਲ ਸਾਹਤਿਕ ਕਾਨਫਰੰਸ ਦਾ ਆਯੋਜਨ ਕਰਦੇ ਹੋਇਆ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੁੱਚੇ ਸੰਧੂ ਸਰਦਾਰਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਤਿੰਨ ਸਦੀਆ ਤੋਂ ਭੁੱਲੇ-ਵਿਸਰੇ ਇਤਿਹਾਸ ਨੂੰ ਕਲਮ-ਬੱਧ ਕਰਕੇ ਜਾਗਰੂਕ ਕਰਨ ਵਾਲੇ ਪਰਵਾਸੀ ਲੇਖਕ ਗੁਰਮੀਤ ਸਿੰਘ ਚੀਚਾ ਉਤੇ ਸਿੱਧੇ-ਸਿੱਧੇ ਢੰਗ ਨਾਲ ਅਣਚਾਹਿਆਂ ਤਸ਼ੱਦਦ, ਭੱਦੀਆਂ ਵੀਡਿਓ ਅਤੇ ਕੂਮੈਂਟ ਲਿਖ ਕੇ ਸ਼ੋਸ਼ਲ ਮੀਡੀਆ ‘ਤੇ ਪਾ ਕੇ ਬਦਨਾਮ ਕੀਤਾ ਗਿਆ ਅਤੇ ਬਾਬਾ ਨੌਧ ਸਿੰਘ ਜੀਆਂ ਦੇ ਅਖੌਤੀ ਜਨਮ ਅਸਥਾਨ ਦੇ ਪੈਡ ਉਤੇ ਮਨ ਚਾਹੇ ਦਸਤਖਤ ਕਰਵਾ ਕੇ ਥਾਣਿਆ ਆਦਿ ਵਿੱਚ ਰੋਲ ਕੇ ਝੂਠੇ ਪਰਚੇ ਦਰਜ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ ਗਈਆ।

ਜਥੇ: ਨਿਰਮਲ ਸਿੰਘ ਨੇ ਅੱਗੇ ਕਿਹਾ ਕਿ ਜਥੇ: ਗੁਰਮੀਤ ਸਿੰਘ ਚੀਚਾ ਉਪਰ ਤਸ਼ੱਦਦ ਦੀ ਕਹਾਣੀ ਉਸ ਸ਼ੋਖ ਅੰਧੇਰੀ ਕਾਲੀ ਰਾਤ ਵਰਗੀ ਹੈ, ਇੱਕ ਖੁੱਲ੍ਹੀ ਕਿਤਾਬ ਹੈ, ਜੋ ਇੱਥੇ ਦੋ-ਚਾਰ ਪੰਨਿਆ ਉਤੇ ਲਿਖਣਾ ਅਤਿ ਕਠਨ ਹੈ। ਇੱਥੇ ਇਹ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਮਿਤੀ 20 ਅਪ੍ਰੈਲ 1981 ਜਦ ਤੋਂ ਚੀਚਾ ਵਿਖੇ ਸ਼ਹੀਦਾਂ ਦੀ ਯਾਦਗਾਰੀ ਨੀਂਹ ਪੱਥਰ ਰੱਖਿਆ ਅੱਜ ਠੀਕ ਚਾਰ ਦਹਾਕੇ ਬੀਤਣ ਨੂੰ ਜਾ ਰਹੇ ਹਨ ਕਿ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਨੂੰ ਫਿਰੋਲ ਕੇ ਬਸ ਪਹਿਲਾ ਆਰਟੀਕਲ ਛਾਪਣ ਦੀ ਦੇਰ ਸੀ ਕਿ ਉਸਦੀ ਵਿਦੇਸ਼ੀ ਕਮਾਈ ਨਾਲ ਖ੍ਰੀਦੀ ਗਈ ਜ਼ਮੀਨ ਜਾਇਦਾਦ ਆਤੰਕਵਾਦ ਦੀ ਭੇਂਟ ਚੜ੍ਹ ਕੇ ਰਹਿ ਗਈ ਅਤੇ ਉਹ ਸੰਨ 84 ਦਾ ਪੀੜ੍ਹਤ ਪ੍ਰਵਾਸੀ ਬਣ ਕੇ ਰਹਿ ਗਿਆ, ਪਰ ਅੱਜ ਤੱਕ ਹਾਰ ਨਹੀਂ ਮੰਨੀ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਿਮਰਤਾ ਭਰੇ ਲਹਿਜੇ ਵਿੱਚ ਆਪਣੀ ਪੁਕਾਰ ਸੁਣਾਉਂਦੇ ਹੋਏ ਦੱਸਣਾ ਕੀਤਾ ਕਿ ਹੁਣ ਤੱਕ ਉਨ੍ਹਾਂ ਦੇ ਸਿਰਾਂ ਉਤੋਂ ਪਾਣੀ ਲੰਘ ਚੁੱਕਾ ਹੈ, ਪਰ ਅਜੇ ਵੀ ਉਨ੍ਹਾਂ ਦੇ ਗਲੇ ਵਿੱਚ ਸ਼ਹੀਦਾਂ ਦਾ ਖੂਨ ਦੌੜ ਰਿਹੈ ਹੈ। ਬੇਸ਼ੱਕ ਬਾਬਾ ਨੌਨਿਹਾਲ ਸਿੰਘ ਦੀ ਦੇਖ-ਰੇਖ ਹੇਠ ਸ਼ਹੀਦਾਂ ਦੀ ਯਾਦ ਵਿੱਚ ਸੱਤ ਮਜ਼ਲੇ ਗੁ: ਸਾਹਿਬ ਦੀ ਉਸਾਰੀ ਚੱਲ ਰਹੀ ਹੈ। ਇਸ ਵਾਸਤੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ, ਪਰ ਉਪਰ ਦੱਸੇ ਅਨੁਸਾਰ ਬੇਸ਼ੱਕ ਉਨ੍ਹਾਂ ਦੀਆਂ ਪੰਜ ਖੂਹਾਂ ਦੀਆਂ ਜਗੀਰਾਂ ਆਦਿ ਆਪਣਾ ਦੇਸ਼ ਅਤੇ ਧਰਮ ਖਾਤਰ ਸਭ ਕੁਝ ਲੁੱਟ-ਪੁੱਟ ਗਿਆ, ਪਰ ਉਹ ਆਪਣੇ ਸ਼ਾਨਾਂ ਸ਼ਹੀਦਾਂ ਦੇ ਪੁਦੈਸ਼ੀ ਜਨਮ ਅਸਥਾਨ ਅਤੇ ਇਤਿਹਾਸਕ ਅਸਥਾਨਾਂ ਦਾ ਹਨਨ ਨਹੀਂ ਹੋਣ ਦੇਣਗੇ ਅਤੇ ਆਪਣੀਆਂ ਜਾਨਾ ਕੁਰਬਾਨ ਕਰਨ ਤੇ ਤੁੱਲ ਚੁੱਕੇ ਹਨ।

ਉਨ੍ਹਾਂ ਵੱਲੋਂ ਇਤਿਹਾਸ ਦੇ ਖੋਜਕਾਰ ਜਥੇ: ਗੁਰਮੀਤ ਸਿੰਘ ਚੀਚਾ ਨੂੰ ਸੌਂਪੀ ਗਈ ਪਾਵਰ ਅਟੋਰਨੀ ਦੇ ਅਧਾਰ ਤੇ ਇਤਿਹਾਸਕ ਦਸਤਾਵੇਜ ਤੱਥਾਂ ਦੇ ਅਧਾਰ ਤੇ ਕੁਰਸੀਨਾਵਾ ਅਤੇ ਗੁਰਮੀਤ ਸਿੰਘ ਚੀਚਾ ਦੀ ਹੱਥਕ੍ਰਿੱਤ ‘ਸਿੱਖੀ ਦਾ ਸੁਨਹਿਰੀ ਇਤਿਹਾਸ ਸਾਂਭੀ ਬੈਠਾ ਪਿੰਡ ਚੀਚਾ’ ਕਿਤਾਬ ਵਾਜਿਬ ਸਮਾਂ ਮਿੱਥ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ: ਗਿਆਨੀ ਹਰਪ੍ਰੀਤ ਸਿੰਘ ਸਾਹਿਬ ਹੋਰਾਂ ਦੇ ਕਰ-ਕਮਲਾਂ ਵਿੱਚ ਦਸਤੀ ਭੇਂਟ ਕਰਦੇ ਹੋਏ ਮੰਗ ਕਰਦੇ ਹਨ ਕਿ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਨਵੇ-ਨਵੇਲੇ ਪ੍ਰਚਾਰਿਕ ਸੁਖਦੀਪ ਸਿੰਘ ਉਰਫ ਨ੍ਹਾਮਾਂ, ਸੱਤਾ ਮੈਂਬਰ ਨੌਨਿਹਾਲ ਸਿੰਘ ਅਤੇ ਉਸਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਤੇ ਮੌਜੂਦਾ ਪ੍ਰਧਾਨ ਗਿਆਨੀ ਹਰਦੇਵ ਸਿੰਘ, ਹਰਜੀਤ ਸਿੰਘ ਜਾਲੀ, ਸੁਖਦੇਵ ਸਿੰਘ ਜਾਲੀ, ਗਿੰਦਾ ਜਾਲੀ ਸਰਪੰਚ, ਬਾਬਾ ਪੱਗਾ, ਡਾ: ਦਿਲਬਾਗ, ਸੋਨਾ, ਪੰਮੀ, ਸੁਖਵੰਤ ਸਿੰਘ ਸਭਰਾ, ਬਾਬਾ ਭਾਨਾ, ਮੁੱਖਾ ਮੋਜ਼ੂਦਾ ਸਰਪੰਚ, ਜਸਕਰਨ, ਡਾ: ਮੰਗਲ, ਵਕੀਲ ਰਣਜੀਤ ਸਿੰਘ ਰਾਣਾ, ਮੱਪੇ ਸ਼ਾਹ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਅਜੀਤ ਸਿੰਘ ਤੇ ਬੀਬੀ ਦਲਜੀਤ ਕੰਨਾ ਵਾਲੇ, ਬਾਬਾ ਰਾਮ ਸਿੰਘ ਗੜਵੱਈ, ਗੁਰਮੇਜ ਸਿੰਘ ਨੰਬਰਦਾਰ, ਭਾਈਆ ਅਮਰ ਸਿੰਘ, ਅਜੀਤ ਵਡਾਲਾ, ਸਾਬਕਾ ਮੰਨੇਜਰ ਸਤਨਾਮ ਸਿੰਘ ਸ਼ਾਮ ਨਗਰੀਆ, ਇੱਕ ਪੁਲਿਸ ਅਫਸਰ ਦਾ ਭਰਾ ਬਾਬਾ ਕਾਲੂ, ਗੁਰਵੇਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ ਅਤੇ ਪੰਜਾਬੀ ਅਖਬਾਰਾਂ ਦੇ ਕੁੱਝ ਅਖੋਤੀ ਪੱਤਰਕਾਰਾਂ ਆਦਿ ਨੇ ਸਿੱਧੇ-ਅਸਿੱਧੇ ਢੰਗ ਨਾਲ ਬਾਬਾ ਨੌਧ ਸਿੰਘ ਜੀਆਂ ਦਾ ਇਤਿਹਾਸ ਲਿਖਣ ਵਾਲੇ ਪ੍ਰਵਾਸੀ ਗੁਰਮੀਤ ਸਿੰਘ ਅਤੇ ਨਕਲੀ ਚੀਚਾ ਨੌਧ ਸਿੰਘ ਦੇ ਇੱਕ ਬਾਗੀ ਹੋ ਚੁੱਕੇ ਸਾਬਕਾ ਪੰਚਾਇਤ ਮੈਂਬਰ ਸਵਿੰਦਰ ਸਿੰਘ ਮੁੱਛਲ ਅਤੇ ਕੌਮ ਦੇ ਮਹਾਨ ਸ਼ਹੀਦ ਬਾਬਾ ਨੌਧ ਸਿੰਘ ਹੋਰਾਂ ਦੀ 9ਵੀਂ ਪੀੜ੍ਹੀ ਦੇ ਵਾਰਸ ਜਥੇ: ਨਿਰਮਲ ਸਿੰਘ ਮੁਰਦਾਬਾਦ ਦੇ ਨਾਅਰੇ ਲਗਾਉਣ ਵਾਲੇ ਉਨ੍ਹਾਂ ਸਾਰਿਆਂ ਦੀ ਸ਼ਨਾਖਤ ਕਰਦੇ ਹੋਏ ਸ੍ਰੀ ਅਕਾਲ ਤੱਖਤ ਸਾਹਿਬ ਉਤੇ ਤਲਬ ਕਰਕੇ ਦੁੱਧ ਦਾ ਦੁੱਧ ਅਤੇ ਪਾਣੀਂ ਦਾ ਪਾਣੀਂ ਨਿਤਾਰਦੇ ਹੋਏ ਕੌੜਾ ਸੱਚ ਸੰਧੂਆਂ ਦਾ ਸਤਾਹਰਾ ਅਤੇ ਜਨਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।ਮੂਲ ਰੂਪ ਵਿੱਚ ਇਹ ਘਟਨਾ ਉਸ ਵਖਤ ਵਾਪਰੀ ਜਦ ਬਾਬਾ ਨੌਧ ਸਿੰਘ ਦੇ ਅਖੌਤੀ ਜਨਮ ਅਸਥਾਨ ਦੇ ਸੇਵਾਦਾਰ ਤੋਂ ਕਾਰ ਸੇਵਾ ਵਾਲਾ ਬਾਬਾ ਬਣ ਬੈਠੇ ਬਾਬਾ ਨੌਨਿਹਾਲ ਸਿੰਘ ਅਤੇ ਉਸਦੇ ਗੜਵੱਈ ਬਾਬਾ ਰਾਮ ਸਿੰਘ ਵੱਲੋਂ ਉਕਤ ਗੁ: ਸਾਹਿਬ ਦਾ ਪ੍ਰਬੰਧਕ ਲਾਏ ਜਾਣ ਦੇ ਦਿੱਤੇ ਗਏ ਲਾਲਚ ਨੂੰ ਇਤਿਹਾਸ ਦੇ ਖੋਜਕਾਰ ਪ੍ਰਵਾਸੀ ਲੇਖਕ ਗੁਰਮੀਤ ਸਿੰਘ ਚੀਚਾ ਵੱਲੋਂ ਲੱਤ ਮਾਰ ਕੇ ਠੁਕਰਾਏ ਜਾਣ ਅਤੇ ਚੀਚਾ ਦੇ ਸ਼ਹੀਦਾਂ ਦਾ ਇਤਿਹਾਸ ਗੁਰੂਸਰ ਸਤਲਾਣੀ ਸਾਹਿਬ ਨਾਲ ਜੋੜ ਕੇ ਲਿਖਣ ਤੋਂ ਨਾਂਹ ਕਰ ਦਿੱਤੇ ਜਾਣ ਤੇ ਕੀ ਨਹੀਂ ਹੋਇਆ ਆਪ ਦੇ ਸਾਹਮਣੇ ਹੈ। ਗੌਰਤਲਬ ਹੈ ਉਪਰੋਕਤ ਲਿੱਖੀ ਸਚਾਈ ਇੱਕਲੇ ਗੁਰਮੀਤ ਸਿੰਘ ਚੀਚਾ ਦੀ ਨਾ ਹੋ ਕੇ ਮਹਿਜ ਰਾਜਨੀਤੀ ਦੇ ਖੇਤਰ ਵਿੱਚ ਚੌਥਾ ਥੰਮ ਮੰਨੇ ਜਾਣ ਵਾਲੇ ਉਨ੍ਹਾਂ ਵਿਦਵਾਨ ਲੇਖਕਾਂ ਸਹਿਤਕਾਰਾਂ ਅਤੇ ਪੱਤਰਕਾਰਾਂ ਦੇ ਕਿਰਦਾਰ ਉਪਰ ਕੀ ਇੱਕ ਗਹਿਰੀ ਚੋਟ ਨਹੀਂ, ਜਦਕਿ ਸ਼ੋਸ਼ਲ ਮੀਡੀਆਂ ਉਤੇ ਇਹ ਸਾਬਤ ਕੀਤਾ ਜਾ ਰਿਹੈ ਕਿ ਦੇਸ਼ ਉਪਰ ਸਰਕਾਰਾਂ ਨਹੀਂ, ਸਗੋਂ ਮਾਫੀਆ ਰਾਜ ਕਰ ਰਿਹੈ ਅਤੇ ਸਿੱਖ ਗੁਰਧਾਮਾਂ ਦੇ ਅੰਦਰ ਕਾਰ ਸੇਵਾ ਦੇ ਨਾਂਅ ਉਤੇ ਆਰ.ਆਰ.ਐਸ ਦੇ ਜਥੇਦਾਰ ਅਤੇ ਅਖੋਤੀ ਪ੍ਰਚਾਰਕ ਥਾਪੇ ਜਾ ਰਹੇ ਹਨ, ਜੋ ਸਿੱਖੀ ਦੇ ਭੇਸ ਵਿਚ ਸਿੱਖ ਧਰਮ ਅਤੇ ਇਤਿਹਾਸ ਨੂੰ ਅੰਦਰੋ-ਅੰਦਰੀ ਖੋਖਲਾ ਕਰ ਰਹੇ ਹਨ। ਜਥੇ: ਨਿਰਮਲ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਇੱਕ ਦਹਾਕੇ ਤੋਂ ਵਿਢੇ ਹੋਏ ਸੰਘਰਸ਼ ਦੀ ਚੌਥੀ ਕੜੀ ਜੋ ਜਲ੍ਹਿਆਂ ਵਾਲਾ ਬਾਗ ਅਤੇ ਜੈਤੋਂ ਦੇ ਸ਼ਹੀਦਾਂ ਦੇ ਇਨਸਾਫ ਪ੍ਰਤੀ ਸ੍ਰੀਮਤੀ ਲੀਲਾ ਵਰਮਾ ਜੀ ਪੀ.ਪੀਸੀ, ਸੀ.ਐਸ.ਡੀ ਆਰਗੇਨਾਈਜ਼ਰ ਦੀ ਸਰਪ੍ਰਸਤੀ ਹੇਠ ਚਲਾਈ ਗਈ ਲਹਿਰ ਲਗਾਤਾਰ ੬ ਮਹੀਨੇ ਪਿਛੋਂ ਸਿਆਸੀ ਮਾਹਿਰਾ ਵੱਲੋਂ ਜਲ੍ਹਿਆਂ ਵਾਲੇ ਬਾਗ ਦੀ ਸਟੇਜ ਉੱਤੋਂ ਖੁਦੇੜ ਦਿੱਤਾ ਗਿਆ ਸੀ।

ਸੋ ਅੱਜ ਇੱਥੇ ਜਥੇ: ਨਿਰਮਲ ਸਿੰਘ ਦੀ ਸਰਪ੍ਰਸਤੀ ਹੇਠ ਸ੍ਰੀਮਤੀ ਲੀਲਾ ਵਰਮਾ ਜੀ ਦੇ ਸਹਿਯੋਗ ਸਦਕਾ ੫ਵਾਂ ਤੇ ਆਖਰੀ ਸੰਘਰਸ਼ ਸ਼ੁਰੂ ਹੈ ਅਤੇ ਓਨੀ ਦੇਰ ਤੱਕ ਜਾਰੀ ਰਹੇਗਾ, ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ, ਦਲ ਪੰਥਾਂ ਤੇ ਪ੍ਰਸ਼ਾਸ਼ਨ ਵੱਲੋਂ ਬਾਬਾ ਨੌਧ ਸਿੰਘ ਨਾਮ ਲੇਵਾ ਸੰਗਤਾਂ ਨੂੰ ਇੰਨਸਾਫ ਪ੍ਰਤੀ ਆਪਣੀ ਚੁੱਪੀ ਨਹੀਂ ਤੋੜਦੇ। ਉਹ ਆਪਣੀ ਅਗਲੇਰੀ ਅਤੇ ਆਖਰੀ ਰਣਨੀਤੀ ਦਾ ਐਲਾਨ ਜਲਦ ਕਰਨਗੇ ਅਤੇ ਲੋੜੀਂਦੇ ਤੱਥ ਨਾਲ ਅਟੈਚ ਹਨ। ਬਾਬਾ ਨਿਰਮਲ ਸਿੰਘ ਹੋਰਾਂ ਨੇ ਅਖੀਰ ਵਿੱਚ ਕਿਹਾ ਕਿ ਵਿਸ਼ੇਸ ਕਰਕੇ ਇੱਕ ਦਹਾਕੇ ਤੋਂ ‘ਸਿੱਖੀ ਦਾ ਸੁਨਹਿਰੀ ਇਤਿਹਾਸ ਸਾਂਭੀ ਬੈਠਾ ਪਿੰਡ ਚੀਚਾ’ ਕਿਤਾਬ ਦੇ ਜਾਹੋ-ਜਲਾਲ ਦੀਆਂ ਕਿਰਨਾਂ ਕੇਂਦਰ ਦੀ ਅਕਾਲੀ-ਭਾਜਪਾ ਭਾਈਵਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ‘ਸਪਨਾ ਇੱਕ ਸੁੰਦਰ ਭਾਰਤ ਹੋ ਅਪਣਾ’ ਤਹਿਤ ਵਿਰਸੋਈ ਗਈ ਰਾਸ਼ਟਰ ਸਰਜਨ ਅਭਿਐਨ ਸੰਸਥਾ ਉਪਰ ਪਈਆਂ ਤਾਂ ਉਨ੍ਹਾਂ ਵੱਲੋਂ ਗੁਰਮੀਤ ਸਿੰਘ ਚੀਚਾ ਨੂੰ ਦਿੱਲੀ ਦੇ ਵਾਈ.ਐਮ.ਸੀ.ਏ ਸਭ੍ਹਾਗਾਰ ਹਾਲ ਵਿਖੇ ਦੇਸ਼ ਦੀਆਂ 44 ਹਸਤੀਆਂ ‘ਚ ਰਾਸ਼ਟਰ ਸਰਜਨ ਅਵਾਰਡ 2017 ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਕਾਲੀ-ਭਾਜਪਾ ਭਾਈਵਾਲੀ ਸਰਕਾਰ ਦੇ ਸਾਬਕਾ ਹਲਕਾ ਇੰਚਾਰਜ ਅਟਾਰੀ ਸ੍ਰ: ਗੁਲਜਾਰ ਸਿੰਘ ਰਣੀਕੇ ਅਤੇ ਸ੍ਰੋ: ਗੁ: ਪ੍ਰ: ਕਮੇਟੀ ਦੇ ਮੈਂਬਰ ਸ੍ਰ: ਗੁਰਵਿੰਦਰ ਸਿੰਘ ਲਾਲੀ ਰਣੀਕੇ ਦੀ ਕਥਿਤ ਮਿਲੀ ਭੁਗਤ ਨਾਲ ਦੋਸ਼ੀਆਂ ਨੂੰ ਬਚਾਇਆਂ ਜਾ ਰਿਹੈ, ਜਦ ਕਿ ਖੂੰਡੇ, ਪਿਸਟਲ ਤੇ ਬੰਦੂਕਾਂ ਆਦਿ ਵਾਲੇ ਉਕਤ ਮਾਫੀਆਂ ਟਾਇਪ ਕਾਰ ਸੇਵਾ ਵਾਲੇ ਬਾਬਾ ਨੌਨਿਹਾਲ ਸਿੰਘ ਅਤੇ ਜਿੰਨ੍ਹਾ ਦੇ ਨਾਵਾਂ ਦਾ ਉਪਰ ਵਰਣਨ ਕੀਤਾ ਜਾ ਚੁੱਕਾ ਹੈ,

ਉਨ੍ਹਾਂ ਦੇ ਦੁਰਵਿਉਹਾਰ ਤੋਂ ਅਤਿ ਦੁੱਖੀ ਟੁੱਟੇ ਹੋਏ ਦਿਲ ਅਤੇ ਤਿੜਕ ਦੀਆਂ ਉਮੀਦਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਆਪਣਾ ਰਾਸ਼ਟਰ ਸਰਜਨ ਅਵਾਰਡ 2017 ਅਤੇ ਸਨਮਾਨ ਪੱਤਰ ਵਾਪਸ ਕੀਤਾ ਜਾ ਰਿਹਾ ਹੈ ਅਤੇ ਇਹ ਉਹੀ ਲੋਕ ਹਨ, ਜਿੰਨ੍ਹਾ ਨੇ 19 ਨਵੰਬਰ 2017 ਨੂੰ ਰਾਸ਼ਟਰ ਸਰਜਨ ਪ੍ਰੋਗਰਾਮ ਫਲਾਪ ਕਰਨ ਦੇ ਲਈ ਉਨ੍ਹਾਂ ਦੇ ਜਨਤਕ ਥਾਵਾਂ ‘ਤੇ ਲੱਗੇ ਪੋਸਟਰ ਇੱਕ-ਇੱਕ ਕਰਕੇ ਉਤਾਰ ਦਿੱਤੇ ਸਨ। ਇਸ ਮੋਕੇ ਸ਼ਹੀਦ ਬਾਬਾ ਨੌਧ ਸਿੰਘ ਵਾਰਿਸ਼ ਪਰਿਵਾਰਾਂ ਅਤੇ ਜਥੇ: ਗੁਰਮੀਤ ਸਿੰਘ ਚੀਚਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਸਬੰਧੀ 10 ਪੰਨਿਆ ਦਾ ਚਿੱਠਾ ਸੋਂਪਦੇ ਹੋਏ ਬਾਰੀਕੀ ਨਾਲ ਜਾਂਚ-ਪੜਤਾਲ ਦੀ ਮੰਗ ਕੀਤੀ ਹੈ। ਉੱਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਕਤ ਵਫਦ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਸ ਕੇਸ ਦੀ ਪੜਤਾਲ ਲਈ ਹੁਕਮ ਜਾਰੀ ਕਰਕੇ ਸ਼ਹੀਦੇ ਦੇ ਮਾਣ-ਮੱਤੇ ਪਿੰਡ ਦੀ ਮਰਿਆਦਾ ਨੂੰ ਬਹਾਲ ਕਰਨ ਲਈ ਉਚਿਤ ਕਦਮ ਚੁੱਕਣਗੇ।
ਪੇਸ਼ਕਸ਼:-
ਜਥੇ: ਗੁਰਮੀਤ ਸਿੰਘ ਚੀਚਾ (ਐਨ.ਆਰ.ਆਈ)
ਪ੍ਰਧਾਨ ਵਿਰਸਾ ਸੰਭਾਲ ਸੁਸਾਇਟੀ,
ਜ਼ਿਲ੍ਹਾ ਅੰਮ੍ਰਿਤਸਰ।
ਮੋ: 94640-24383, 98145-28587

Comments are closed.