ਸਾਹਨੀ ਪਰਿਵਾਰ ਨੇ ਜਪਨਦੀਪ ਸਿੰਘ ਦੀ ਮਨਾਈ ਪਹਿਲੀ ਲੋਹੜੀ

ਅੰਮ੍ਰਿਤਸਰ, 16 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਸੋ ਫੁੱਟੀ ਰੋਡ ਸੁਦਰਸ਼ਨ ਨਗਰ ਵਿਖੇ ਰਮਿੰਦਰਪਾਲ ਸਿੰਘ ਸਾਹਨੀ ਅਤੇ ਸਤਪਾਲ ਕੌਰ ਵਲੋਂ ਆਪਣੇ ਪੋਤਰੇ ਜਪਨਦੀਪ ਸਿੰਘ ਦੀ ਪਹਿਲੀ ਲੋਹੜੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਦੌਰਾਨ ਲੋਹੜੀ ਦੇ ਗੀਤਾਂ ਤੇ ਸਾਰਿਆਂ ਨੇ ਖੁਸ਼ੀਆਂ ਨਾਲ ਸ਼ਗਨ ਮਨਾਏ ਅਤੇ ਜਪਨਦੀਪ ਸਿੰਘ ਨੂੰ ਆਪਣਾ ਅਸ਼ੀਰਵਾਦ ਦਿੱਤਾ। ਜਪਨਦੀਪ ਸਿੰਘ ਦੇ ਪਿਤਾ ਗਗਨਦੀਪ ਸਿੰਘ ਸਾਹਨੀ ਅਤੇ ਮਾਂ ਲਖਬੀਰ ਕੌਰ ਨੇ ਕਿਹਾ ਕਿ ਇਹ ਸਾਡੇ ਦਿਨ ਲਈ ਬਹੁਤ ਖੁਸ਼ੀਆਂ ਭਰਿਆ ਹੈ ਅਤੇ ਬੇਟੇ ਦੀ ਪਹਿਲੀ ਲੋਹੜੀ ਦਾ ਬੇਹੱਦ ਚਾਅ ਹੈ।ਇਸ ਦੌਰਾਨ ਸਟਰੌਂਗ ਬੇਸਿਕ ਇੰਸਟੀਟਿਊਟ ਦੇ ਪ੍ਰਿੰਸੀਪਲ ਅਤੇ ਸਿਟੀ ਸੈਲੀਬਰਿਟੀ ਰਾਹਤ ਅਰੋੜਾ, ਅਬੈਕਸ ਅਧਿਆਪਕਾ ਇਸ਼ਾ ਗੁਲੇਰੀ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਬੇਟੇ ਦੀ ਪਹਿਲੀ ਲੋਹੜੀ ਦੀਆਂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਜਦ ਕਿ ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਅਣਜਾਣਪਾਲ ਸਿੰਘ, ਬੰਦਨਾ, ਗੁਨਤਾਸ, ਅਵਾਲਦੀਪ ਸਿੰਘ, ਸਾਰੰਗਦੀਪ ਸਿੰਘ, ਦਰਸ਼ਨ ਸਿੰਘ, ਪਰਮਜੀਤ ਕੌਰ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਇਸ ਉਪਰੰਤ ਲੋਹੜੀ ਦਾ ਭੁੱਗਾ ਭਾਲ ਕੇ ਮੁੱਖ ਰਸਮ ਅਦਾ ਕੀਤੀ ਗਈ ਅਤੇ ਸਾਰਿਆਂ ਨੇ ਨੱਚਦਿਆਂ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ।

Comments are closed.