ਸਾਹਿਤ ਸਭਾ ਚੋਗਾਵਾਂ ਨੇ ਸਾਲਾਨਾ ਸਮਾਗਮ 29 ਦਸੰਬਰ ਨੂੰ ਕਰਵਾਉਣ ਦਾ ਲਿਆ ਫੈਸਲਾ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਚੁਣੇ ਜਾਣ ਤੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 25 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਅਹਿਮ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਦੀ ਪ੍ਰਧਾਨਗੀ ਹੋਈ। ਜਿਸ ਵਿੱਚ ਸਾਹਿਤ ਸਭਾ ਚੋਗਾਵਾਂ ਵੱਲੋਂ ਸਾਲਾਨਾ ਸਮਾਗਮ 29 ਦਸੰਬਰ ਦਿਨ ਐਤਵਾਰ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਸਰਬਸੰਮਤੀ ਨਾਲ ਕੀਤੇ ਫ਼ੈਸਲੇ ਅਨੁਸਾਰ ਪ੍ਰੋਫੈਸਰ ਸੁਰਜੀਤ ਜੱਜ ਨੂੰ ਕਵੀ ਸੋਹਣ ਸਿੰਘ ਧੌਲ ਪੁਰਸਕਾਰ,

ਕਹਾਣੀਕਾਰ ਡਾ. ਸਰਘੀ ਨੂੰ ਤਲਵਿੰਦਰ ਸਿੰਘ ਪੁਰਸਕਾਰ, ਗਾਇਕ ਤੇ ਗੀਤਕਾਰ ਮੁਖਤਾਰ ਸਿੰਘ ਅਦਲੀਵਾਲਾ ਨੂੰ ਮੁਹੰਮਦ ਰਫੀ ਪੁਰਸਕਾਰ ਅਤੇ ਉੱਘੇ ਰੰਗ ਕਰਮੀ ਅਤੇ ਡਾਇਰੈਕਟਰ ਜਸਵੰਤ ਮਿੰਟੂ ਨੂੰ ਹਰਭਜਨ ਸਿੰਘ ਜੱਬਲ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਕੱਤਰ ਚੁੱਣੇ ਜਾਣ ਤੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਸਮੂਹ ਸਭਾ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ।ਕੈਪਸ਼ਨ: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਚੁਣੇ ਜਾਣ ਤੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ, ਸਤਨਾਮ ਔਲਖ, ਸੁਖਵੰਤ ਚੇਤਨਪੁਰੀ, ਸਿੱਧੂ ਫਰੀਦਕੋਟੀ ਤੇ ਹੋਰ।

ਇਸ ਮੌਕੇ ਤੇ ਮੀਤ ਪ੍ਰਧਾਨ ਸਤਨਾਮ ਔਲਖ, ਸਤਨਾਮ ਸਿੱਧੂ ਫਰੀਦਕੋਟੀ, ਹਰਜਿੰਦਰ ਸਿੰਘ ਔਲਖ, ਸੁਖਵੰਤ ਸਿੰਘ ਚੇਤਨਪੁਰੀ, ਕੁਲਵੰਤ ਸਿੰਘ ਕੰਤ, ਇਤਿਹਾਸਕਾਰ ਏ.ਐਸ.ਦਲੇਰ, ਮਹਾਂਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ।

Comments are closed.