ਸੰਸਦ ਮੈਂਬਰ ਠਾਕੁਰ ਅਮਰ ਸਿੰਘ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ

ਰਾਸ਼ਟਰੀ ਪ੍ਰਧਾਨ ਮਹਾਂਸਚਿਵ ਸਹਿ ਅਭਿਨੇਤਾ ਕੁਨਾਲ ਸਿਕੰਦਰ ਨੇ ਕੇਟ ਕੱਟ ਕੇ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਪਟਨਾ, 27 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਭਾਰਤੀਅ ਲੋਕ ਮੰਚ ਪਾਰਟੀ ਵੱਲੋਂ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਮਾਨਯੋਗ ਠਾਕੁਰ ਅਮਰ ਸਿੰਘ ਜੀ ਦਾ ਜਨਮ ਦਿਨ ਬੜੀ ਸ਼ਰਧਾਂ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਲੋਕ ਮੰਚ ਦੇ ਰਾਸ਼ਟਰੀ ਪ੍ਰਧਾਨ ਮਹਾਂਸਚਿਵ ਸਹਿ ਅਭਿਨੇਤਾ ਕੁਨਾਲ ਸਿਕੰਦਰ ਨੇ ਕੇਟ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਮਾਨਯੋਗ ਠਾਕੁਰ ਅਮਰ ਸਿੰਘ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਗੁਰੂ ਚਰਨਾ ‘ਚ ਅਰਦਾਸ ਬੇਨਤੀ ਕੀਤੀ।ਇਸ ਮੋਕੇ ਪਟਨਾ ਮਹਾਂਨਗਰ ਦੇ ਆਗੂ ਸੰਜੀਵ ਕੁਮਾਰ ਅਤੇ ਪਟਨਾ ਮਹਾਂਨਗਰ ਦੇ ਮਹਾਂਸਚਿਵ ਸੰਤੋਸ਼ ਕੁਮਾਰ ਨੇ ਵਰਕਰਾਂ ਨੂੰ ਮਾਨਯੋਗ ਠਾਕੁਰ ਅਮਰ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੋਕੇ ਪ੍ਰੋਗਰਾਮ ਦੇ ਰਾਸ਼ਟਰੀ ਮਹਾਂਸਚਿਵ ਧਰਮਿੰਦਰ ਪਾਸਵਾਨ, ਵਿਦਿਆਰਥੀ ਪ੍ਰਦੇਸ਼ ਸੰਗਠਨ ਸਵਿਚ ਵਰੁਣ ਕੁਮਾਰ, ਵਿਦਿਆਰਥੀ ਮਹਾਂਸਚਿਵ ਰਾਜ ਕੁਮਾਰ ਤਨਿਕਸ਼ ਤੋਂ ਇਲਾਵਾ ਭਾਰੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।

Comments are closed.