ਹਰਿਮੰਦਰ ਸਾਹਿਬ ਦੀ ਹੂਬਹੂ ਨਕਲ ਕਰ ਦੁਰਗਾ ਪੂਜਾ ਦਾ ਪੰਡਾਲ ਬਣਾਉਣ ‘ਤੇ ਸਿੱਖਾਂ ‘ਚ ਭਾਰੀ ਰੋਸ

ਕਲਕੱਤਾ ਵਿਖੇ ਇੱਕ ਪੂਜਾ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਢਾਂਚੇ ਦੀ ਹੂਬਹੂ ਨਕਲ ਤਿਆਰ ਕੀਤੀ ਗਈ ਜਿਸ ਨੂੰ ਲੈ ਕੇ ਸਿੱਖਾਂ ਦੇ ਦਿਲਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ। ਸਿੱਖਾਂ ਦੀ ਧਾਰਮਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਵੱਲੋਂ ਇਸ ‘ਤੇ ਸਖ਼ਤ ਨੋਟਿਸ ਲੈਂਦਿਆਂ ਇਸ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।ਐੱਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਧਰਮ ‘ਤੇ ਹੋ ਰਹੇ ਨਿੱਜੀ ਵਾਰ ਅਤੇ ਸਰਕਾਰਾਂ ਦਾ ਚੁੱਪ ਰਹਿਣਾ ਸਿੱਖਾਂ ਨੂੰ ਹੋਰ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ‘ਤੇ ਵੱਡੇ ਪੱਧਰ ਉੱਪਰ ਜਲਦ ਕਾਰਵਾਈ ਹੋਣੀ ਚਾਹੀਦੀ ਹੈ।ਪਹਿਲਾਂ ਸਿੱਖਾਂ ਦੇ ਸ਼ਰੇਆਮ ਕਤਲ,  ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਕਕਾਰਾਂ ਦੀ ਬੇਅਦਬੀ ਅਤੇ ਹੁਣ ਕਲਕੱਤਾ ਵਿਖੇ ਸਿੱਖ ਧਰਮ ਦੇ ਸਿਰਮੌਰ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਦਾ ਪੰਡਾਲ ਬਣਾਉਣਾ ਸਿੱਖ ਧਰਮ ‘ਤੇ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਜਾ ਰਹੇ ਹਮਲੇ ਨਜ਼ਰ ਆ ਰਹੇ ਹਨ।

Comments are closed.