ਹੀਰਾ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਲਾਈ ਇਨਸਾਫ ਦੀ ਗੁਹਾਰ

ਜੇਕਰ ਮੇਰਾ ਜਾਂ ਮੇਰੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਸਿੱਧੇ ਤੋਰ 'ਤੇ ਉਕਤ ਚਾਰੇ ਵਿਅਕਤੀ ਤੇ ਪੁਲਸ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ।

ਅੰਮ੍ਰਿਤਸਰ, 26 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਹੀਰਾ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਪੰਡੋਰੀ ਮਹਿਮਾ ਜ਼ਿਲ੍ਹਾ ਅੰਮ੍ਰਿਤਸਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਦਲਬੀਰ ਸਿੰਘ ਜੋ ਕਿ ਮੇਰਾ ਸਕਾ ਭਰਾ ਹੈ ਅਤੇ ਸਾਡੀ ਜ਼ਮੀਨ ਦਾ ਖਾਤਾ ਸਾਂਝਾ ਹੋਣ ਕਰਕੇ ਉਕਤ ਦਲਬੀਰ ਸਿੰਘ ਨੇ ਆਪਣੇ ਹਿੱਸੇ ਤੋਂ ਵੱਧ ਜ਼ਮੀਨ ਵੇਚ ਲਈ ਸੀ ਅਤੇ ਉਸ ਤੋਂ ਬਾਅਦ ਮੇਰੇ ਮਾਤਾ ਦੇ ਹਿੱਸੇ ਆਉਂਦੀ 16 ਕਨਾਲ 8 ਦਾ ½ ਹਿੱਸਾ ਜ਼ਮੀਨ ਮੇਰੀ ਮਾਤਾ ਨੇ ਦੋਵਾਂ ਭਰਾਵਾਂ ਨੂੰ ਵੰਡ ਦਿੱਤੀ ਸੀ। ਪੀੜ੍ਹਤ ਹੀਰਾ ਸਿੰਘ ਨੇ ਅੱਗੇ ਦੱਸਿਆ ਕਿ ਮੇਰੇ ਭਰਾ ਦਲਬੀਰ ਸਿੰਘ ਨੇ ਆਪਣਾ ਹਿੱਸਾ 8 ਕਨਾਲ 4 ਮਰਲੇ ਗੁਰਦੇਵ ਸਿੰਘ ਪੁੱਤਰ ਰਾਮ ਸਿੰਘ ਨੂੰ ਵੇਚ ਦਿੱਤਾ ਹੈ ਅਤੇ ਮੇਰੀ ਮਾਤਾ ਨੇ ਮੇਰੇ ਹਿੱਸੇ ਦੀ ਜ਼ਮੀਨ ਵੀ ਉਕਤ ਦਲਬੀਰ ਸਿੰਘ ਦੇ ਨਾਮ ਕਰ ਦਿੱਤੀ ਸੀ

ਤੇ ਬਾਅਦ ਵਿੱਚ ਇਹ ਰਾਜੀਨਾਮਾ ਹੋਇਆ ਸੀ ਕਿ ਜਿਹੜੀ ਜ਼ਮੀਨ ਮਾਤਾ ਨੇ ਮੇਰੇ ਹਿੱਸੇ ਦੀ ਦਲਬੀਰ ਸਿੰਘ ਦੇ ਨਾਮ ਕਰ ਦਿੱਤੀ ਸੀ, ਉਹ ਮੇਰਾ ਭਰਾ ਦਲਬੀਰ ਸਿੰਘ ਮੈਨੂੰ 20 ਲੱਖ ਰੁਪਏ ਦੇਵੇਗਾ ਅਤੇ ਜਦ ਤੱਕ ਦਲਬੀਰ ਸਿੰਘ ਮੈਨੂੰ 20 ਲੱਖ ਰੁਪਏ ਨਹੀ ਦਿੰਦਾ ਉਨ੍ਹੀ ਦੇਰ ਤੱਕ ਮੈਂ ਜ਼ਮੀਨ ਕਾਸ਼ਤ ਕਰਾਂਗਾ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦਲਬੀਰ ਸਿੰਘ ਨੇ 16 ਲੱਖ 50 ਹਜ਼ਾਰ ਰੁਪਏ ਮੈਨੂੰ ਦਿੱਤੇ ਅਤੇ 3 ਲੱਖ 50 ਹਜ਼ਾਰ ਰੁਪਏ ਬਕਾਇਆ ਰਹਿ ਗਿਆ ਹੈ, ਪਰ ਹੁਣ ਉਕਤ ਦਲਬੀਰ ਸਿੰਘ ਨੇ ਮੇਰਾ ਬਕਾਇਆ ਰਕਮ 3 ਲੱਖ 50 ਹਜ਼ਾਰ ਰੁਪਏ ਵੀ ਨਹੀ ਦਿੱਤੇ ਅਤੇ ਜ਼ਬਰਦਸਤੀ ਦਲਬੀਰ ਸਿੰਘ, ਲਾਡੀ, ਮੰਨਾ ਸਿੰਘ ਪੁੱਤਰਾਨ ਚੰਨਣ ਸਿੰਘ, ਚੰਨਣ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ ਹੈ।ਪੀੜ੍ਹਤ ਹੀਰਾ ਸਿੰਘ ਨੇ ਦੱਸਿਆ ਕਿ ਰਾਜੀਨਾਮੇ ਮੁਤਾਬਕ ਇਹ ਤੈਅ ਹੋਇਆ ਸੀ ਕਿ ਪਹਿਲਾ ਪੈਸਿਆ ਦਾ ਲੈਣ-ਦੇਣ ਕਲੀਅਰ ਹੋਵੇਗਾ, ਫਿਰ ਮੈਂ ਕਬਜ਼ਾ ਖੁਦ ਛੱਡ ਦੇਵਾਂਗਾ, ਪਰ ਹੁਣ ਉਕਤ ਦਲਬੀਰ ਸਿੰਘ ਕਿਸੇ ਰਾਜੀਨਾਮੇ ਨੂੰ ਨਹੀ ਮੰਨ ਰਿਹਾ ਅਤੇ ਨਾ ਹੀ ਕੋਈ ਹੋਰ ਪੈਸਾ ਦੇਣ ਲਈ ਵਚਨਬੰਦ ਹੈ। ਉਨ੍ਹਾਂ ਕਿਹਾ ਕਿ ਰਾਜੀਨਾਮੇ ਦੀਆਂ ਸ਼ਰਤਾਂ ਦੀ ਉਕਤ ਦਲਬੀਰ ਸਿੰਘ ਨੇ ਉਲੰਘਣਾ ਕੀਤੀ ਹੈ ਅਤੇ ਰਾਜੀਨਾਮੇ ਵਿੱਚ ਸਾਫ ਲਿਖਿਆ ਹੈ ਕਿ ਜੋ ਵੀ ਧਿਰ ਇਸ ਦੀ ਉਲੰਘਣਾ ਕਰੇਗੀ, ਉਸ ਨੂੰ ਦੱਸ ਲੱਖ ਰੁਪਏ ਜਰਮਾਨਾ ਭਰਨਾ ਪਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਜ਼ਿਲ੍ਹੇ ਦੇ ਐਸ.ਐਸ.ਪੀ, ਡੀ.ਜੀ.ਪੀ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ, ਪਰ ਅਜੇ ਤੱੱਕ ਪੁਲਸ ਪ੍ਰਸ਼ਾਸ਼ਨ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਅਮਲ ‘ਚ ਨਹੀ ਲਿਆਂਦੀ।

ਹੀਰਾ ਸਿੰਘ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਮੇਰਾ ਜਾ ਮੇਰੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਸਿੱਧੇ ਤੋਰ ‘ਤੇ ਉਕਤ ਚਾਰੇ ਵਿਅਕਤੀਆਂ ਤੋਂ ਇਲਾਵਾ ਪੁਲਸ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਅਖੀਰ ਵਿਚ ਪੁਲਸ ਦੇ ਉੱਚ ਅਧਿਕਾਰੀਆਂ ਕੋਲੋ ਇਨਸਾਫ ਦੀ ਗੁਹਾਰ ਲਗਾਉਦਿਆਂ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜ਼ਮੀਨ ਤੇ ਕਬਜ਼ਾ ਕਰਨ ਤੋਂ ਰੋਕਣ ਦੇ ਨਾਲ-ਨਾਲ ਮੇਰੇ 3 ਲੱਖ 50 ਹਜ਼ਾਰ ਰੁਪਏ ਅਤੇ ਰਾਜੀਨਾਮੇ ਦਾ 10 ਲੱਖ ਰੁਪਏ ਦਾ ਹਰਜਾਨਾ ਮੈਨੂੰ ਦਵਾਏ ਜਾਣ। ਇਸ ਸਬੰਧੀ ਜਦ ਡੀ.ਐਸ.ਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਅਮਲ ‘ਚ ਲਿਆਉਣਗੇ।

Comments are closed.