ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੇ ਡਾਇਰੈਕਟਰ ਮੈਡਮ ਅੰਜਨਾ ਸੇਠ ਨੇ ‘ਦ ਬਿਊਟੀ ਸੁਲੋਸ਼ਨ ਸਲੂਨ ਅਤੇ ਅਕੈਡਮੀ ਦਾ ਕੀਤਾ ਉਦਘਾਟਨ

ਮੈਡਮ ਅੰਜਨਾ ਸੇਠ ਨੇ ਸਲੂਨ ਅਤੇ ਐਕਡਮੀ ਦੀ ਕਾਮਯਾਬੀ ਲਈ ਭੇਂਟ ਕੀਤੀਆਂ ਸ਼ੁੱਭ ਕਾਮਨਾਵਾਂ

ਅੰਮ੍ਰਿਤਸਰ,  28 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਐੱਸ. ਸੀ. ਓ ੪ ਡੀ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ‘ਦਾ ਬਿਊਟੀ ਸੁਲੋਸ਼ਨ ਸਲੂਨ’ ਅਤੇ ਅਕੈਡਮੀ ਦਾ ਉਦਘਟਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਅੰਜਨਾ ਸੇਠ ਨੇ ਰੀਬਨ ਕੱਟ ਕੇ ਕੀਤਾ। ਇਸ ਮੋਕੇ ਤੇ ਮੁੱਖ ਮਹਿਮਾਨ ਸ਼੍ਰੀਮਤੀ ਅੰਜਨਾ ਸੇਠ ਨੇ ‘ਦਾ ਬਿਊਟੀ ਸੁਲੋਸ਼ਨ ਸਲੂਨ’ ਅਤੇ ਐਕਡਮੀ ਨੂੰ ਉਨ੍ਹਾਂ ਦੀ ਕਾਮਜ਼ਾਬੀ ਅਤੇ ਚੜ੍ਹਦੀ ਕਲ੍ਹਾਂ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੋਕੇ ਤੇ ਐਕਡਮੀ ਦੇ ਅੋਨਰ ਮੈਡਮ ਕਿਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਸਲੂਨ ਵਿੱਚ ਨਵੀ ਤਕਨੀਕ ਰਾਹੀ ਅਤੇ ਨਵੀਆਂ ਮਸ਼ੀਨਾਂ ਫੋਟੋ ਫੇਸ਼ੀਅਲ ਲੇਜ਼ਰ ਦੇ ਨਾਲ ਗਾਹਕਾਂ ਦੀ ਸੇਵਾ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਅਸੀ ਲੇਜ਼ਰ ਅਤੇ ਫੋਟੋ ਫੇਸ਼ੀਅਲ ਦੇ ਨਾਲ ਗਾਹਕ ਦਾ ਟ੍ਰੀਟਮੈਂਟ ਵੀ ਕਰਦੇ ਹਾਂ ਅਤੇ ਫੋਟੋਸ ਨਾਲ ਜੇਕਰ ਕਿਸੇ ਗਾਹਕ ਦੀ ਜ਼ਿਆਦਾ ਉਮਰ ਨਜ਼ਰ ਆਉਂਦੀ ਹੈ ਜਾਂ ਚਿਹਰੇ ਤੇ ਝੂਰੀਆਂ ਪਾਈਆਂ ਨਜ਼ਰ ਆਉਂਦੀਆਂ ਹਨ ਤਾਂ ਨਵੀ ਤਕਨੀਕ (ਫੋਟੋ ਫੇਸ਼ੀਅਲ) ਦੇ ਨਾਲ ਗਾਹਕ ਦੇ ਚਿਹਰੇ ਦੀ ਜਿੱਥੇ ਸੁਦੰਰਤਾ ‘ਚ ਵਾਧਾ ਹੁੰਦਾ ਹੈ, ਉਥੇ ਚਿਹਰੇ ਦੀ ਸਕਿਨ ਵੀ ਟਾਇਟ ਹੋ ਜਾਂਦੀ ਹੈ ਅਤੇ ਇਸ ਆਧੁਨਿਕ ਤਕਨੀਕ ਦੇ ਬਨਾਲ ਉਸ ਦੀ ਉਮਰ ਦਾ ਅੰਦਾਜ਼ਾਂ ਨਹੀ ਲੱਗ ਸਕਦਾ ਕਿ ਉਹ ਕਿੰਨੇ ਸਾਲ ਦਾ ਹੈ। ਮੈਡਮ ਕਿਮ ਨੇ ਅੱਗੇ ਦੱਸਿਆਂ ਕਿ ਸਾਡੇ ਸਲੂਨ ਅਤੇ ਐਕਡਮੀ ਵਿੱਚ ਮਰਦਾਂ ਅਤੇ ਔਰਤਾਂ ਦੋਹਾਂ ਲਈ ਹਰ ਤਰ੍ਹਾਂ ਦਾ ਅਧੁਨਿਕ ਤਕਨੀਕ ਰਾਹੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਅਤੇ ਅਸੀ ਆਪਣੇ ਗਾਹਕਾਂ ਦੀ ਸਹੂਲਤ ਲਈ 50 ਪ੍ਰਤੀਸ਼ਤ ਡਿਸਕਾਊਂਟ ਵੀ ਦੇ ਰਹੇ ਹਾਂ ਤਾਂ ਕਿ ਗਾਹਕ ਸਾਡੇ ਸਲੂਨ ਅਤੇ ਐਕਡਮੀ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ।ਉਨ੍ਹਾਂ ਦੱਸਿਆਂ ਕਿ ਸਾਡੇ ਸਲੂਨ ਅਤੇ ਐਕਡਮੀ ਦਾ ਮੁੱਖ ਟੀਚਾ ਇਹ ਹੈ ਕਿ ਉਹ ਆਪਣੇ ਗਾਹਕਾਂ ਨੂੰ ਚੰਗੀ ਸੁਵਿਧਾ ਅਤੇ ਪੂਰੀ ਤਰ੍ਹਾਂ ਦੇ ਨਾਲ ਤਸੱਲੀ ਕਰਾ ਸਕੀਏ। ਇਸ ਮੋਕੇ ਤੇ ਮੈਡਮ ਕਿਮ ਨੇ ਮੁੱਖ ਮਹਿਮਾਨ ਸ੍ਰੀਮਤੀ ਅੰਜਨਾ ਸੇਠ ਨੂੰ ਗੁਲਦੱਸਤਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੋਕੇ ਤੇ ਪ੍ਰੈੱਸ ਬਿਊਟੀ ਸੁਲੋਸ਼ਨ ਸਲੂਨ ਅਤੇ ਐਕਡਮੀ ਦੇ ਅੋਨਰ ਮੈਡਮ ਕਿਮ, ਦੇਵ ਸਿੰਘ, ਮਨਦੀਪ ਕੌਰ, ਮੈਨੇਜ਼ਰ ਰਾਸ਼ੀ ਮਹਿਤਾ, ਹਰਪ੍ਰੀਤ, ਲੱਕੀ, ਇਚੰਨ, ਰੋਸ਼ਨੀ, ਗ੍ਰੇਸ, ਜ਼ੋਨ, ਮੰਗੇਸ਼ ਆਦਿ ਹਾਜ਼ਰ ਸਨ।

Comments are closed.