ਹੋਲੇ ਮਹੱਲੇ ਦੇ ਸਬੰਧ ਵਿਚ 7 ਤੋਂ 11 ਮਾਰਚ ਤੱਕ ਚੱਲੇਗੀ ਲੰਗਰ ਦੀ ਸੇਵਾ

ਸੇਵਾਦਾਰਾਂ ਵੱਲੋਂ ਲੰਗਰ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ

ਅੰਮ੍ਰਿਤਸਰ, 6 ਮਾਰਚ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਗੁਰਦੁਆਰਾ ਬਾਬਾ ਜੀਵਨ ਸਿੰਘ (ਡੇਰਾ ਨਹਿੰਗ ਸਿੰਘ) ਰਾਮ ਤੀਰਥ ਰੋਡ ਅੰਮ੍ਰਿਤਸਰ ਅਤੇ ਨਹਿੰਗ ਸਿੰਘ ਬਾਬਾ ਜੋਗਾ ਸਿੰਘ ਕੀ ਖਾਸਾ ਖੁਰਮਨੀਆਂ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ ਮਹੱਲੇ ਦੇ ਸਬੰਧ ਵਿਚ ਸੰਗਤਾਂ ਲਈ ਵਿਸ਼ਾਲ ਲੰਗਰ ਦੀ ਸੇਵਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਲੰਗਰ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ।

ਸੇਵਾਦਾਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੰਗਰ ਸੇਵਾ ਪਿੰਡ ਮਾਹਲ, ਜਾਗੋਆਣਾ ਕਲੋਨੀ, ਘਣੂੰਪੁਰ ਕਾਲੇ, ਸਮੂਹ ਪ੍ਰਬੰਧਕ, ਸੇਵਾਦਾਰ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਸੰਗਤਾਂ ਲਈ ਲੰਗਰ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ ਲੰਗਰ ਸੇਵਾ ਅਨਮੋਲ ਇਨਕਲੇਵ ਬਾਈਪਾਸ ਰੋਡ ਵਿੱਖੇ ਮਿਤੀ 7 ਮਾਰਚ ਤੋਂ ਸ਼ੁਰੂ ਹੋ ਕੇ 11 ਮਾਰਚ ਤੱਕ ਸੰਗਤਾਂ ਲਈ ੨੪ ਘੰਟੇ ਚੱਲੇਗੀ। ਖਰਾਬ ਮੋਸਮ ਨੂੰ ਦੇਖਦੇ ਹੋਏ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸੁੱਖ-ਸਹੂਲਤ ਲਈ ਲੰਗਰ ਸਥਾਨ ‘ਤੇ ਕਾਨਿਆਂ ਦੀਆਂ ਛੱਤਾਂ ਪਾਈਆਂ ਜਾ ਰਹੀਆਂ ਹੈ।ਲੰਗਰ ਦੀਆਂ ਤਿਆਰੀਆਂ ਕਰਦੇ ਹੋਏ ਸੇਵਾਦਾਰ।

ਜਿਸ ਕਾਰਨ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੰਗਰ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸੰਗਤਾਂ ਤੇ ਸੇਵਾਦਾਰਾਂ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

Comments are closed.