NRI ਮਹਿਲਾ ‘ਤੇ ਵਾਰ ਕਰ ਖੋਹਿਆ ਪਰਸ

ਲੁਧਿਆਣਾ: ਭਰਾ ਦੇ ਵਿਆਹ ਲਈ ਆਪਣੇ ਪਤੀ ਨਾਲ ਖਰੀਦਾਰੀ ਕਰ ਰਹੀ ਐੱਨ.ਆਰ.ਆਈ ਮਹਿਲਾ ਦੇ ਮੋਡੇ ‘ਤੇ ਤਿੱਖੇ ਹਥਿਆਰ ਨਾਲ ਵਾਰ ਕਰਕੇ ਦੋ ਸਨੈਚਰ ਪਰਸ ਖੋਹ ਕੇ ਫ਼ਰਾਰ ਹੋ ਗਏ। ਜਿਸ ਨਾਲ ਮਹਿਲਾ ਜ਼ਖਮੀ ਹੋ ਗਈ। ਜਿਸ ਨੂੰ ਉਸ ਦੇ ਪਤੀ ਨੇ ਇਲਾਜ਼ ਲਈ ਹਸਪਤਾਲ ਪਹੁੰਚਾਇਆ ਅਤੇ ਘਟਨਾ ਦੀ ਖ਼ਬਰ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮਾਡਲ ਟਾਊਨ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਰਾਜਗੁਰੂ ਨਗਰ ਵਾਸੀ ਵਿਵੇਕ ਖ਼ੁਰਾਣਾ ਦੀ ਸ਼ਿਕਾਇਤ ਤੇ ਅਣਪਛਾਤੇ  ਦੋਸ਼ੀਆਂ ਖ਼ਿਲਾਫ ਮਾਮਲਾ ਦਰਜ਼ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਵਿਵੇਕ ਖ਼ੁਰਾਣਾ ਨੇ ਦੱਸਿਆ ਕੀ ਓਹ ਨਿਊਜ਼ੀਲੈਂਡ ਵਿੱਚ ਰਹਿੰਦੇ ਹਨ। ਜੋ ਆਪਣੇ ਸਾਲੇ ਦੇ ਵਿਆਹ ਲਈ ਭਾਰਤ ਆਏ ਹਨ। ਵਿਵੇਕ ਵਿਆਹ ਦੀ ਤਿਆਰੀ ਲਈ ਆਪਣੀ ਪਤਨੀ ਨਾਲ ਬਜ਼ਾਰ ਵਿੱਚ ਘੁੰਮ ਰਹੇ ਸੀ। ਜਦੋਂ ਉਸ ਦੀ ਪਤਨੀ ਕਾਰ ਵਿੱਚ ਸਮਾਨ ਰੱਖ ਰਹੀ ਸੀ। ਉਦੌਂ ਦੋ ਵਿਅਕਤੀ ਐਕਟੀਵਾ ਤੇ ਆਏ ਜਿਨ੍ਹਾਂ ਨੇ ਉਸ ਦੀ ਪਤਨੀ ਦੇ ਮੋਡੇ ਤੇ ਤਿੱਖੇ ਹਥਿਆਰ ਨਾਲ ਵਾਰ ਕੀਤਾ। ਉਸ ਤੋਂ ਬਾਅਦ ਦੌਸ਼ਿਆਂ ਨੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ। ਪਰਸ ਖੋਣ ਤੋਂ ਬਾਅਦ ਓਹ ਮੌਕੇ ਤੋਂ ਫ਼ਰਾਰ ਹੋ ਗਏ।

Comments are closed.